DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੁਸਤਕ ‘ਡਾਇਰੀ: ਬੱਬਰ ਅਕਾਲੀ ਲਹਿਰ’ ਰਿਲੀਜ਼

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਪੁਸਤਕ ‘ਡਾਇਰੀ: ਬੱਬਰ ਅਕਾਲੀ ਲਹਿਰ’ ਅੱਜ ਲੋਕ ਅਰਪਣ ਕੀਤੀ ਗਈ। ਇਸ ਦੌਰਾਨ ਅਮੋਲਕ ਸਿੰਘ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੂੰ ਪੁਸਤਕ ਦੀ ਪਹਿਲੀ...

  • fb
  • twitter
  • whatsapp
  • whatsapp
Advertisement

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਪੁਸਤਕ ‘ਡਾਇਰੀ: ਬੱਬਰ ਅਕਾਲੀ ਲਹਿਰ’ ਅੱਜ ਲੋਕ ਅਰਪਣ ਕੀਤੀ ਗਈ। ਇਸ ਦੌਰਾਨ ਅਮੋਲਕ ਸਿੰਘ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੂੰ ਪੁਸਤਕ ਦੀ ਪਹਿਲੀ ਕਾਪੀ ਭੇਟ ਕੀਤੀ।

ਅਮੋਲਕ ਸਿੰਘ ਨੇ ਦੱਸਿਆ ਕਿ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ 1926-2026 ਦੇ ਇਤਿਹਾਸਕ ਮਹੱਤਵ ਅਤੇ ਪ੍ਰਸੰਗਕਤਾ ਨੂੰ ਸਮਝਦਿਆਂ ਇਹ ਪੁਸਤਕ ਵਿਸ਼ੇਸ਼ ਕਰ ਕੇ ਉਸ ਪਾਠਕ ਵਰਗ ਨੂੰ ਸਨਮੁਖ ਰੱਖਕੇ ਲਿਖੀ ਗਈ ਹੈ ਜਿਸ ਨੂੰ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।

Advertisement

ਉਨ੍ਹਾਂ ਕਿਹਾ, ‘‘ਇਹ ਵਰਗ ਇਸ ਕਿਤਾਬ ਰਾਹੀਂ ਬਹੁਤ ਹੀ ਗੁੰਦਵੇਂ, ਸਾਧਾਰਨ ਅਤੇ ਸਪੱਸ਼ਟ ਅੰਦਾਜ਼ ਵਿੱਚ ਜਾਣ ਕੇ ਤਸੱਲੀ ਪ੍ਰਗਟ ਕਰੇਗਾ ਕਿ ਬੱਬਰ ਅਕਾਲੀ ਲਹਿਰ ਤਾਂ ਇਉਂ ਜਾਪਦੈ ਜਿਵੇਂ ਸਾਡੇ ਸਮਿਆਂ ਦੀ ਹਾਣੀ ਲਹਿਰ ਹੋਵੇ।’’ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ 28 ਤੋਂ 30 ਅਗਸਤ ਲੱਗ ਰਹੇ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਵਿੱਚ ਹੋਰਨਾਂ ਕਿਤਾਬਾਂ ਸਮੇਤ ਇਹ ਪੁਸਤਕ ਵੀ ਸਿਖਿਆਰਥੀਆਂ ਨੂੰ ਸਨਮਾਨ ਵਜੋਂ ਭੇਟ ਕੀਤੀ ਜਾਏਗੀ। ਡਾਇਰੀ ਲੋਕ ਅਰਪਣ ਕਰਨ ਮੌਕੇ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਡਾ. ਸ਼ੈਲੇਸ਼, ਗੁਰਦੀਪ ਸਿੰਘ, ਭੁਵਨ, ਦਵਿੰਦਰ ਮੰਡ ਆਦਿ ਹਾਜ਼ਰ ਸਨ।

Advertisement

Advertisement
×