DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੰਗੇਤਰ ਤੋਂ ਪ੍ਰੇਸ਼ਾਨ ਹੋ ਕੇ ਭਾਖੜਾ ’ਚ ਛਾਲ ਮਾਰਨ ਵਾਲੀ ਦੀ ਲਾਸ਼ ਮਿਲੀ

ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰ ਤੋਂ ਤੰਗ ਹੋ ਕੇ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੀ ਲੜਕੀ ਜੈਨਾ ਦੀ ਲਾਸ਼ ਤਿੰਨ ਦਿਨ ਮਗਰੋਂ ਮਿਲ ਗਈ ਹੈ। ਸਿਵਲ ਹਸਪਤਾਲ ਵਿੱਚ ਸਿਟੀ ਥਾਣਾ ਦੇ ਏ ਐੱਸ ਆਈ ਬਲਵੀਰ ਸਿੰਘ ਨੇ ਦੱਸਿਆ ਕਿ...

  • fb
  • twitter
  • whatsapp
  • whatsapp
featured-img featured-img
ਜੈਨਾ
Advertisement

ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰ ਤੋਂ ਤੰਗ ਹੋ ਕੇ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੀ ਲੜਕੀ ਜੈਨਾ ਦੀ ਲਾਸ਼ ਤਿੰਨ ਦਿਨ ਮਗਰੋਂ ਮਿਲ ਗਈ ਹੈ। ਸਿਵਲ ਹਸਪਤਾਲ ਵਿੱਚ ਸਿਟੀ ਥਾਣਾ ਦੇ ਏ ਐੱਸ ਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦਿਲਸ਼ਾਦ ਖਾਨ ਵਾਸੀ ਪਿੰਡ ਦੁੱਲੜ ਵੱਲੋਂ ਦਰਜ ਬਿਆਨਾਂ ਅਨੁਸਾਰ ਉਸ ਦੀ ਭੈਣ ਸਮਾਣਾ ਦੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਸੀ ਜਿਸ ਦਾ ਰਿਸ਼ਤਾ ਕਰੀਬ 7 ਮਹੀਨੇ ਪਹਿਲਾਂ ਅਸਮੂਦੀਨ ਖਾਨ ਵਾਸੀ ਕੁੜਾੜ ਜ਼ਿਲ੍ਹਾ ਕੈਥਲ (ਹਰਿਆਣਾ) ਨਾਲ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਮੰਗੇਤਰ ਅਕਸਰ ਉਸ ਨੂੰ ਫੋਨ ’ਤੇ ਪ੍ਰੇਸ਼ਾਨ ਕਰਦਾ ਸੀ ਤੇ ਆਪਣੇ ਭਰਾ ਤੇ ਮਾਮੇ ਨੂੰ ਛੱਡਣ ਲਈ ਆਖਦਾ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਸ ਦੀ ਭੈਣ ਨੇ 30 ਸਤੰਬਰ ਨੂੰ ਫੋਨ ਕਰ ਕੇ ਦੱਸਿਆ ਕਿ ਅਸਮੂਦੀਨ ਖਾਨ ਉਸ ਨੂੰ ਫੋਨ ’ਤੇ ਮੰਦੇ ਬੋਲ ਆਖ ਕੇ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਨੇ ਇਸ ਗੱਲ ਕਾਰਨ ਭਾਖੜਾ ਪੁਲ ਸਮਾਣਾ ਦੇ ਨਜ਼ਦੀਕ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਭਾਖੜਾ ਨਹਿਰ ਰਾਣੀਆਂ (ਹਰਿਆਣਾ) ਤੋਂ ਬਰਾਮਦ ਹੋਣ ’ਤੇ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗੇਤਰ ਅਸਮੂਦੀਨ ਖਾਨ, ਸੱਸ ਮੁਕੇਸ਼ ਬੇਗ਼ਮ ਤੇ ਜੇਠ ਗੁਲਸ਼ਨ ਖਾਨ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Advertisement
Advertisement
×