DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Blackout in Punjab: ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਵਿੱਚ ਮੌਕ ਡਰਿੱਲ

ਮਾਨਸਾ, ਬਠਿੰਡਾ ਤੇ ਹੋਰ ਥਾਵਾਂ ’ਤੇ ਬਲੈਕ ਆੳੂਟ ਕਰ ਕੇ ਕੀਤਾ ਅਭਿਆਸ

  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿਚ ਮੌਕ ਡਰਿੱਲ ਦਾ ਦ੍ਰਿਸ਼। ਫੋਟੋ: ਪਵਨ ਸ਼ਰਮਾ
Advertisement

ਪੰਜਾਬ ਵਿਚ ਅੱਜ ਰਾਤ ਵੇਲੇ ਬਲੈਕਆਊਟ ਕਰਦਿਆਂ ਮੌਕ ਡਰਿੱਲ ਕਰਵਾਈ ਗਈ। ਮਾਨਸਾ ਸ਼ਹਿਰ ਵਿਚ ਸਿਵਲ ਡਿਫੈਂਸ ਏਅਰ ਰੇਡ ਮੌਕ ਐਕਸਰਸਾਈਜ਼ ਕਰਵਾਈ ਗਈ, ਜਿਸ ਵਿੱਚ ਦੁਸ਼ਮਣਾਂ ਵੱਲੋਂ ਕੀਤੇ ਜਾਣ ਵਾਲੇ ਸੰਭਾਵੀ ਹਵਾਈ ਹਮਲੇ ਮੌਕੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਤਿਆਰੀ ਵਜੋਂ ਪ੍ਰਸ਼ਾਸ਼ਨ, ਪੁਲੀਸ, ਸਿਵਲ ਡਿਫੈਂਸ, ਪੰਜਾਬ ਹੋਮਗਾਰਡਜ਼, ਅੱਗ ਬੁਝਾਊ ਗੱਡੀਆਂ, ਸਿਹਤ, ਐਨ ਸੀ ਸੀ ਵਾਲੰਟੀਅਰਾਂ ਨੇ ਮੌਕ ਡਰਿੱਲ ਵਿਚ ਹਿੱਸਾ ਲਿਆ। ਇਹ ਹਵਾਈ ਹਮਲਾ ਕਾਲਜ ਉੱਤੇ ਹੋਇਆ ਦਰਸਾਇਆ ਗਿਆ।

ਲੋਕਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਰਵਾਈ ਇਸ ਐਕਸਰਸਾਈਜ਼ ਮੌਕੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਵਿੱਚ ਟੀਮਾਂ ਨੇ ਮੁਸਤੈਦੀ ਨਾਲ ਹਿੱਸਾ ਲਿਆ। ਇਸ ਸਬੰਧ ਵਿੱਚ ਸਾਇਰਨ ਵਜਾ ਕੇ ਬਲੈਕ ਆਊਟ ਕਰਦੇ ਹੋਏ ਇਹ ਅਭਿਆਸ ਸ਼ੁਰੂ ਹੋਇਆ।

Advertisement

ਬੱਸ ਸਟੈਂਡ ਅਤੇ ਛੋਟੀ ਮਾਨਸਾ ਵਾਲੇ ਪਾਸਿਓਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਪੁੱਜੀਆਂ ਅਤੇ ਹਮਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕੀਤੀਆਂ। ਇਹ ਮੌਕ ਐਕਸਰਸਾਈਜ਼ 15 ਮਿੰਟ ਚੱਲੀ।

Advertisement

ਇਸ ਦੌਰਾਨ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਹੋ ਜਾਵੇ ਅਤੇ ਜਿਹੜੇ ਲੋਕ ਜ਼ਖਮੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਕਿੰਨੀ ਮੁਸਤੈਦੀ ਦਿਖਾਉਣੀ ਹੈ।

ਬਸ ਸਟੈਂਡ ਤੋਂ ਛੋਟੀ ਮਾਨਸਾ ਦੇ ਰਸਤੇ ਵਿਚ ਕਰਵਾਈ ਮੌਕ ਐਕਸਰਸਾਈਜ਼ ਦੇ ਹਿੱਸੇ ਵਜੋਂ ਸੰਭਾਵੀ ਹਵਾਈ ਹਮਲੇ ਦੇ ਗੰਭੀਰ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਤੁਰੰਤ ਇਲਾਜ ਸੁਵਿਧਾਵਾਂ ਦਿੱਤੀਆਂ ਗਈਆਂ। ਇਸ ਹਵਾਈ ਹਮਲੇ ਦੌਰਾਨ ਕੋਈ ਇਮਾਰਤ ਨੁਕਸਾਨਗ੍ਰਸਤ ਹੋ ਜਾਂਦੀ ਹੈ ਤਾਂ ਉਸ ਵਿੱਚ ਫਸੇ ਲੋਕਾਂ ਨੂੰ ਜਾਂ ਜ਼ਖਮੀ ਹੋਏ ਲੋਕਾਂ ਨੂੰ ਕਿਵੇਂ ਬਚਾਉਣਾ ਹੈ, ਇਸ ਸਬੰਧੀ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਦੀ ਰੈਸਕਿਊ ਟੀਮ ਨੇ ਵੱਖ-ਵੱਖ ਢੰਗਾਂ ਨਾਲ ਕਰਕੇ ਦਿਖਾਇਆ।

ਅੱਗ ਲੱਗਣ ਦੀ ਸੂਰਤ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਨੂੰ ਬੁਝਾਇਆ।

ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌਕ ਡਰਿੱਲ ਕਰਵਾਉਣ ਮੌਕੇ ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਐਸਪੀ ਐਚ ਐਸ ਔਲਖ, ਡੀਐਸਪੀ ਪੁਸ਼ਪਿੰਦਰ ਸਿੰਘ ਗਿੱਲ, ਪੰਜਾਬ ਹੋਮ ਗਾਰਡਜ਼ ਦੇ ਇੰਸਪੈਕਟਰ ਗੁਰਸੇਵਕ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫਸਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਬਠਿੰਡਾ ਦੀ ਪੁੱਡਾ ਮਾਰਕੀਟ 100 ਫੁੱਟ ਰੋਡ ਵਿਖੇ ਅੱਜ ਰਾਤ ਵੇਲੇ ਮੌਕ ਡਰਿੱਲ ਕਰਵਾਈ ਗਈ। ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਰਾਤ 8 ਵਜੇ ਸਾਇਰਨ ਵਜਾ ਕੇ ਬਲੈਕਆਉਟ ਕੀਤਾ ਗਿਆ। ਬਲੈਕ ਆਊਟ ਮੌਕੇ ਸਾਇਰਨ ਵੱਜਦੇ ਹੀ ਸਿਵਲ ਡਿਫੈਂਸ ਵਾਲੰਟੀਅਰ, ਐਨਡੀਆਰਐਫ ਟੀਮਾਂ, ਫਾਇਰ ਬ੍ਰਿਗੇਡ, ਹੋਮਗਾਰਡ ਜਵਾਨ ਅਤੇ ਪੁਲੀਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਐਂਬੂਲੈਂਸਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੀੜਤਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਮੌਕ ਡਰਿੱਲ ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਸੰਕਟ ਕਾਲ ਵਿੱਚ ਕੰਮ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਅਤੇ ਸਿਵਲ ਡਿਫੈਂਸ, ਮੈਡੀਕਲ ਟੀਮਾਂ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰੈਕਟੀਕਲ ਟਰੇਨਿੰਗ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ, ਸਗੋਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਕੰਪਨੀ ਕਮਾਂਡਰ ਸਿਵਲ ਡਿਫੈਂਸ ਸੁਖਦੀਪ ਸਿੰਘ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸਾਇਰਨ ਵੱਜਣ ’ਤੇ ਉੱਚੀਆਂ ਇਮਾਰਤਾਂ ਤੋਂ ਬਾਹਰ ਨਿਕਲ ਕੇ ਖੁੱਲ੍ਹੀ ਜਾਂ ਸੁਰੱਖਿਅਤ ਥਾਂ ‘ਤੇ ਜਾਣ ਅਤੇ ਇਮਾਰਤਾਂ ਅੰਦਰ ਮੌਜੂਦ ਲੋਕ ਖਿੜਕੀਆਂ ਅਤੇ ਸ਼ੀਸ਼ਿਆਂ ਤੋਂ ਦੂਰ ਰਹਿਣ।

ਮੌਕ ਡਰਿੱਲ ਦੌਰਾਨ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਐਨਡੀਆਰਐਫ, ਹੋਮਗਾਰਡ ਜਵਾਨਾਂ, ਐਨਸੀਸੀ ਕੈਡਿਟ ਅਤੇ ਯੁਵਕ ਸੇਵਾਵਾਂ ਦੇ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

Advertisement
×