DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

BJP ਦੇ 'ਵਿਕਸਿਤ ਭਾਰਤ ਜੀ ਰਾਮ ਜੀ ਸੈੱਲ' ਵੱਲੋਂ ਮੁੱਖ ਸਲਾਹਕਾਰ ਮੋਹਨ ਲਾਲ ਸ਼ਰਮਾ ਅਹੁਦੇ ਤੋਂ ਬਰਖ਼ਾਸਤ

ਭਾਜਪਾ ਦੇ 'ਵਿਕਸਿਤ ਭਾਰਤ ਜੀ ਰਾਮ ਜੀ ਸੈੱਲ ਦੇ ਕਨਵੀਨਰ ਭੀਮ ਸਿੰਘ ਕੋਟਲੀ ਨੇ ਸੈੱਲ ਦੇ ਮੁੱਖ ਸਲਾਹਕਾਰ ਮੋਹਨ ਲਾਲ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਕਾਰਵਾਈ ਦਾ ਕਾਰਨ ਮੋਹਨ ਲਾਲ ਸ਼ਰਮਾ ਵੱਲੋਂ ਅਹੁਦੇ 'ਤੇ...

  • fb
  • twitter
  • whatsapp
  • whatsapp
featured-img featured-img
ਮੋਹਨ ਲਾਲ ਸ਼ਰਮਾ ਦੀ ਫ਼ਾਈਲ ਫ਼ੋਟੋ। ਫੋਟੋ; ਅਸ਼ਵਨੀ ਗਰਗ
Advertisement

ਭਾਜਪਾ ਦੇ 'ਵਿਕਸਿਤ ਭਾਰਤ ਜੀ ਰਾਮ ਜੀ ਸੈੱਲ ਦੇ ਕਨਵੀਨਰ ਭੀਮ ਸਿੰਘ ਕੋਟਲੀ ਨੇ ਸੈੱਲ ਦੇ ਮੁੱਖ ਸਲਾਹਕਾਰ ਮੋਹਨ ਲਾਲ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਕਾਰਵਾਈ ਦਾ ਕਾਰਨ ਮੋਹਨ ਲਾਲ ਸ਼ਰਮਾ ਵੱਲੋਂ ਅਹੁਦੇ 'ਤੇ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਾ ਨਿਭਾਉਣਾ ਦੱਸਿਆ ਗਿਆ ਹੈ।

ਜ਼ਿੰਮੇਵਾਰੀਆਂ ਨਾ ਨਿਭਾਉਣ ਕਾਰਨ ਕੀਤੀ ਗਈ ਕਾਰਵਾਈ

Advertisement

ਸੈੱਲ ਦੇ ਕਨਵੀਨਰ ਭੀਮ ਸਿੰਘ ਕੋਟਲੀ ਨੇ ਇਸ ਸਬੰਧੀ 22 ਜੁਲਾਈ ਨੂੰ ਪੱਤਰ ਨੰਬਰ 3 ਜਾਰੀ ਕਰਕੇ ਮੋਹਨ ਲਾਲ ਸ਼ਰਮਾ ਦੀ ਬਰਖ਼ਾਸਤਗੀ 'ਤੇ ਮੋਹਰ ਲਗਾਈ। ਉਨ੍ਹਾਂ ਜਾਰੀ ਕੀਤੇ ਪੱਤਰ ਵਿੱਚ ਦੱਸਿਆ ਕਿ ਮੋਹਨ ਲਾਲ ਸ਼ਰਮਾ ਨੂੰ ਮੌਖਿਕ ਤੌਰ 'ਤੇ ਵਾਰ-ਵਾਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਲਈ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਆਪਣੇ ਕੰਮ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਇਸੇ ਕਾਰਨ ਉਨ੍ਹਾਂ ਨੂੰ ਸੈੱਲ ਦੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਹੈ।

Advertisement

Advertisement
×