DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਧੋਪੁਰ ਤੋਂ ਹੋਵੇਗੀ ਭਾਜਪਾ ਦੀ ‘ਨਸ਼ਾ ਮੁਕਤ ਯਾਤਰਾ’ ਦੀ ਸ਼ੁਰੂਆਤ

ਸਾਲ 2013 ਵਿੱਚ ਨਰਿੰਦਰ ਮੋਦੀ ਨੇ ਇਸੇ ਸਥਾਨ ਤੋਂ ਕੀਤਾ ਸੀ ਚੋਣ ਪ੍ਰਚਾਰ ਦਾ ਆਗਾਜ਼

  • fb
  • twitter
  • whatsapp
  • whatsapp
featured-img featured-img
ਮਾਧੋਪੁਰ ਵਿਖੇ ਸਥਿਤ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਏਕਤਾ ਸਥਲ।
Advertisement

ਭਾਜਪਾ ਪੰਜਾਬ ਵੱਲੋਂ 18 ਤੋਂ 30 ਸਤੰਬਰ ਤੱਕ ‘ਨਸ਼ਾ ਮੁਕਤ ਯਾਤਰਾ’ ਪੰਜਾਬ ਅੰਦਰ ਕੱਢੀ ਜਾ ਰਹੀ ਹੈ। ਇਸ ਦਾ ਆਗਾਜ਼ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਮਾਧੋਪੁਰ ਵਿਖੇ ਭਾਰਤੀ ਜਨਸੰਘ ਦੇ ਬਾਨੀ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਏਕਤਾ ਸਥਲ ਵਿਖੇ ਰੈਲੀ ਕਰਨ ਉਪਰੰਤ ਝੰਡੀ ਦੇ ਕੇ ਰਵਾਨਾ ਕਰਨ ਨਾਲ ਹੋਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਮਾਧੋਪੁਰ ਦੇ ਏਕਤਾ ਸਥਲ ਨੂੰ ਹੀ ਚੁਣਿਆ ਹੈ ਅਤੇ ਇੱਥੋਂ ਭਾਜਪਾ ਨਸ਼ਿਆਂ ਨੂੰ ਖਤਮ ਕਰਨ ਲਈ ਜਾਗਰੂਕਤਾ ਪੈਦਾ ਕਰਨ ਦੀ ਆੜ ਵਿੱਚ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰੇਗੀ। ਇਹ ਉਹੀ ਸਥਾਨ ਹੈ ਜਿੱਥੇ ਦੇਸ਼ ਦੀਆਂ ਪਾਰਲੀਮੈਂਟ ਚੋਣਾਂ ਵੇਲੇ ਸਾਲ 2013 ਵਿੱਚ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਆਰੰਭਿਆ ਸੀ। ਉਸ ਵੇਲੇ ਦੇ ਭਾਜਪਾ ਦੇ ਕੌਮੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਤਤਕਾਲੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 23 ਜੂਨ 2013 ਨੂੰ ਇੱਥੇ ਚੋਣ ਰੈਲੀ ਕੀਤੀ ਸੀ ਜਿਸ ਵਿੱਚ ਭਾਜਪਾ ਦੇ ਕਈ ਕੌਮੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹੋਏ ਸਨ। ਇਥੋਂ ਹੁੰਕਾਰ ਭਰਨ ਬਾਅਦ ਹੀ ਨਰਿੰਦਰ ਮੋਦੀ ਚੋਣਾਂ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਹੁਣ ਤੱਕ ਲਗਾਤਾਰ ਰਾਜ ਕਰਦੇ ਆ ਰਹੇ ਹਨ। ਭਾਜਪਾ ਵਿਧਾਨ ਸਭਾ ਚੋਣਾਂ ਲਈ ਵੀ ਉਹੀ ਇਤਿਹਾਸ ਮੁੜ ਇਸ ਜਗ੍ਹਾ ’ਤੇ ਰੈਲੀ ਕਰਕੇ ਦੁਹਰਾਉਣਾ ਚਾਹੁੰਦੀ ਹੈ। 18 ਤਰੀਕ ਨੂੰ ਜਦ ਕੌਮੀ ਪ੍ਰਧਾਨ ਨਿਤਿਨ ਨਬੀਨ ਇੱਥੇ ਸੰਬੋਧਨ ਕਰਨਗੇ ਤਾਂ ਉਸ ਵੇਲੇ ਸੁਜਾਨਪੁਰ ਵਿਧਾਨ ਸਭਾ ਹਲਕਾ ਅਤੇ ਭੋਆ ਵਿਧਾਨ ਸਭਾ ਹਲਕੇ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਸੂਤਰਾਂ ਅਨੁਸਾਰ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੂੰ ਰੈਲੀ ਵਿੱਚ ਨਹੀਂ ਸੱਦਿਆ ਜਾ ਰਿਹਾ। ਇਸ ਬਾਰੇ ਵੀ ਸਥਾਨਕ ਪਾਰਟੀ ਆਗੂਆਂ ਅੰਦਰ ਚੁੰਝ ਚਰਚਾ ਚੱਲ ਰਹੀ ਹੈ ਕਿ ਜਦ ਕੌਮੀ ਆਗੂ ਆ ਰਹੇ ਹਨ ਤਾਂ ਫਿਰ ਪਠਾਨਕੋਟ ਦੇ ਵਰਕਰਾਂ ਨੂੰ ਕਿਉਂ ਨਹੀਂ ਸੱਦਿਆ ਜਾ ਰਿਹਾ। ਸੁਜਾਨਪੁਰ ਹਲਕੇ ਦੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਜੋ ਤਿਆਰੀਆਂ ਵਿੱਚ ਰੁੱਝੇ ਹੋਏ ਹਨ, ਦਾ ਕਹਿਣਾ ਸੀ ਕਿ ਇਹ ਯਾਤਰਾ ਇੱਕ ਇਤਿਹਾਸਿਕ ਯਾਤਰਾ ਹੋਵੇਗੀ। ਯਾਤਰਾ ਸੁਜਾਨਪੁਰ ਹਲਕੇ ਅੰਦਰੋਂ ਹੋ ਕੇ ਪਠਾਨਕੋਟ ਹਲਕੇ ਅੰਦਰ ਸ਼ਾਮ ਨੂੰ ਦਾਖਲ ਹੋਵੇਗੀ ਜਿੱਥੇ ਪਠਾਨਕੋਟ ਦੇ ਆਗੂਆਂ ਵੱਲੋਂ ਯਾਤਰਾ ਦਾ ਸੁਆਗਤ ਕੀਤਾ ਜਾਵੇਗਾ। ਉਸ ਤੋਂ ਬਾਅਦ ਅਗਲੇ ਦਿਨ ਭੋਆ ਵਿਧਾਨ ਸਭਾ ਹਲਕੇ ਅੰਦਰ ਯਾਤਰਾ ਜਾਵੇਗੀ ਅਤੇ ਫਿਰ ਦੀਨਾਨਗਰ ਵੱਲ ਨੂੰ ਰਵਾਨਾ ਹੋਵੇਗੀ। ਯਾਤਰਾ 35 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ ਅਤੇ 30 ਤਰੀਕ ਨੂੰ ਜਲੰਧਰ ਪੁੱਜੇਗੀ। ਇਸ ਦੇ ਇਲਾਵਾ ਪੰਜਾਬ ਦੇ ਹੋਰ ਸਥਾਨਾਂ ਤੋਂ ਵੀ ਤਿੰਨ ਯਾਤਰਾਵਾਂ ਕੱਢੀਆਂ ਜਾਣਗੀਆਂ ਜੋ ਸਾਰੀਆਂ 30 ਸਤੰਬਰ ਨੂੰ ਜਲੰਧਰ ਵਿਖੇ ਇਕੱਠੀਆਂ ਹੋਣਗੀਆਂ।

Advertisement

Advertisement
Advertisement
×