ਖੇਤੀ ਬਿੱਲਾਂ ਦੇ ਹੱਕ ’ਚ ਪ੍ਰੈਸ ਕਾਨਫਰੰਸ ਕਰ ਰਹੇ ਭਾਜਪਾ ਆਗੂ ਕਿਸਾਨਾਂ ਨੇ ਘੇਰੇ ਤੇ ਕਿਹਾ ਜੇ ਪਿੰਡਾਂ ’ਚ ਆਏ ਤਾਂ ਬੰਦੀ ਬਣਾ ਲਵਾਂਗੇ

ਖੇਤੀ ਬਿੱਲਾਂ ਦੇ ਹੱਕ ’ਚ ਪ੍ਰੈਸ ਕਾਨਫਰੰਸ ਕਰ ਰਹੇ ਭਾਜਪਾ ਆਗੂ ਕਿਸਾਨਾਂ ਨੇ ਘੇਰੇ ਤੇ ਕਿਹਾ ਜੇ ਪਿੰਡਾਂ ’ਚ ਆਏ ਤਾਂ ਬੰਦੀ ਬਣਾ ਲਵਾਂਗੇ

ਲਖਵੀਰ ਸਿੰਘ ਟੱਲੇਵਾਲ

ਟੱਲੇਵਾਲ(ਬਰਨਾਲਾ), 22 ਸਤੰਬਰ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱੱਲਾਂ ਦਾ ਜਿਥੇ ਕਿਸਾਨ ਵਿਰੋਧ ਕਰ ਰਹੇ ਹਨ, ਉਥੇ ਅੱਜ ਬਿੱਲਾਂ ਦੇ ਹੱਕ ਵਿੱਚ ਭਾਜਪਾ ਵਲੋਂ ਪ੍ਰੈਸ ਕਾਨਫ਼ਰੰਸਾਂ ਕੀਤੀਆਂ ਗਈਆਂ। ਬਰਨਾਲਾ ਦੇ ਰੈਸਟ ਹਾਊਸ ਵਿਖੇ ਪ੍ਰੈਸ ਕਾਨਫ਼ਰੰਸ ਕਰਨ ਵਾਲੇ ਭਾਜਪਾ ਆਗੂਆਂ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਰੈਸਟ ਹਾਊਸ ਦੇ ਗੇਟ ’ਤੇ ਘਿਰਾਉ ਕਰਕੇ ਵਿਰੋਧ ਕੀਤਾ ਗਿਆ। ਜਿੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਭਾਜਪਾ ਸੂਬਾ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਪਿੰਡਾਂ ਵਿੱਚ ਖੇਤੀ ਬਿੱਲਾਂ ਦੇ ਹੱਕ ਵਿੱਚ ਕਿਸਾਨਾਂ ਨੂੰ ਸਮਝਾਉਣ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ। ਉਥੇ ਵਿਰੋਧ ਕਰ ਰਹੇ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਅਤੇ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਜੇ ਭਾਜਪਾ ਆਗੂ ਪਿੰਡਾਂ ਵਿੱਚ ਇਸ ਬਿੱਲ ਦਾ ਸਮਰਥਨ ਕਰਨ ਆਏ ਤਾਂ ਘਿਰਾਉ ਕਰਕੇ ਬੰਦੀ ਬਣਾਇਆ ਜਾਵੇਗਾ। ਇਸ ਵਿਰੋਧ ਦੌਰਾਨ ਕਿਸਾਨਾਂ ਦਾ ਲੋਕ ਇਨਸਾਫ਼ ਪਾਰਟੀ ਅਤੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਵੀ ਸਾਥ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All