DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਖ਼ਤ ਮੁਕਾਬਲੇ ਵਿੱਚ ਟਾਸ ਜਿੱਤ ਕੇ ਭੂਸ਼ਨ ਮੱਤੀ ਬਣੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ

ਭਾਜਪਾ ਕੌਂਸਲਰ ਪ੍ਰੇਮ ਸਾਗਰ ਭੋਲਾ ਸੀਨੀਅਰ ਮੀਤ ਪ੍ਰਧਾਨ ਅਤੇ 'ਆਪ' ਕੌਂਸਲਰ ਕ੍ਰਿਸ਼ਨ ਸਿੰਘ ਮੀਤ ਪ੍ਰਧਾਨ ਬਣੇ

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਮਾਨਸਾ ਦੀ ਚੋਣ ਵਿੱਚ ਵਾਰਡ ਨੰਬਰ 10 ਦੇ ਕੌਂਸਲਰ ਭੂਸ਼ਨ ਮੱਤੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਪ੍ਰਧਾਨਗੀ ਦੇ ਉਮੀਦਵਾਰ ਭੂਸ਼ਨ ਮੱਤੀ ਤੇ ਅਰਪਿਤ ਚੌਧਰੀ ਵਿਚਾਲੇ ਸਖਤ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਉਮੀਦਵਾਰਾਂ ਨੂੰ 14-14 ਵੋਟਾਂ ਮਿਲੀਆਂ।

ਮਾਨਸਾ ਦੇ ਬੱਚਤ ਭਵਨ ਵਿਖੇ ਕਨਵੀਨਰ ਗੁਰਮੀਤ ਬਾਂਸਲ ਦੀ ਰਹਿਨੁਮਾਈ ਹੇਠ ਇਹ ਚੋਣ ਹੋਈ। ਇਸ ਦੌਰਾਨ ਭੂਸ਼ਨ ਮੱਤੀ ਨੂੰ ਮਾਨਸਾ ਦੇ ਵਿਧਾਇਕ ਵਿਜੈ ਕੁਮਾਰ ਸਿੰਗਲਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉੱਥੇ ਹੀ ਅਰਪਿਤ ਚੌਧਰੀ, ਸਾਰੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਮੰਨੇ ਜਾ ਰਹੇ ਸਨ।

Advertisement

ਦੋਵਾਂ ਉਮੀਦਵਾਰਾਂ ਨੂੰ ਪਈਆਂ ਬਰਾਬਰ ਵੋਟਾਂ ਤੋਂ ਬਾਅਦ ਇਸ ਦਾ ਫੈਸਲਾ ਟਾਸ ’ਤੇ ਰੱਖ ਲਿਆ ਗਿਆ। ਟਾਸ ਜਿੱਤ ਕੇ ਭੂਸ਼ਨ ਮੱਤੀ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਚੁਣੇ ਗਏ। ਇਸ ਫਸਵੇਂ ਮੁਕਾਬਲੇ ਨੂੰ ਲੈ ਕੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰਾਂ ਵਿੱਚ ਕਸ਼ਮਕਸ਼ ਚੱਲੀ ਆ ਰਹੀ ਸੀ। ਜ਼ਿਕਰਯੋਗ ਹੈ ਕਿ ਭੂਸ਼ਨ ਮੱਤੀ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਪ੍ਰਧਾਨ ਵੀ ਹਨ ਅਤੇ ਉਹ ਪਹਿਲੀ ਵਾਰ ਵਾਰਡ ਨੰਬਰ 10 ਤੋਂ ਕੌਂਸਲਰ (ਆਜ਼ਾਦ) ਚੁਣੇ ਗਏ ਹਨ ਤੇ ਪਹਿਲੀ ਵਾਰ ਵਿੱਚ ਹੀ ਉਹ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣ ਗਏ ਹਨ।

Advertisement

ਉੱਥੇ ਹੀ ਭਾਜਪਾ ਕੌਂਸਲਰ ਪ੍ਰੇਮ ਸਾਗਰ ਭੋਲਾ ਸੀਨੀਅਰ ਮੀਤ ਪ੍ਰਧਾਨ ਅਤੇ 'ਆਪ' ਕੌਂਸਲਰ ਕ੍ਰਿਸ਼ਨ ਸਿੰਘ ਮੀਤ ਪ੍ਰਧਾਨ ਬਣੇ ਹਨ।

Advertisement
×