DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭੁਪੇਸ਼ ਬਘੇਲ ਨੇ ਕਾਂਗਰਸੀਆਂ ਨੂੰ ਏਕਤਾ ਦਾ ਪਾਠ ਪੜ੍ਹਾਇਆ

ਪਾਰਟੀ ਅਨੁਸ਼ਾਸਨ ਹਰ ਹਾਲ ਕਾਇਮ ਰੱਖਿਆ ਜਾਵੇਗਾ: ਬਘੇਲ; ਪੰਜਾਬ ਕਾਂਗਰਸ ਇਕਜੁੱਟ: ਰਾਜਾ ਵੜਿੰਗ

  • fb
  • twitter
  • whatsapp
  • whatsapp
featured-img featured-img
ਮੋਗਾ ਵਿੱਚ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਰਕਰ।
Advertisement

ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਗਿਲੇ-ਸ਼ਿਕਵੇ ਦੂਰ ਕਰ ਕੇ ਸੂਬੇ ’ਚ ਪਾਰਟੀ ਦੀ ਸਰਕਾਰ ਦੀ ਕਾਇਮੀ ਲਈ ਜੁੱਟ ਜਾਣ। ਇੱਥੇ ਥਾਪਰ ਨਰਸਿੰਗ ਹੋਮ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕਰਵਾਈ ਮੀਟਿੰਗ ਵਿੱਚ ਸ੍ਰੀ ਬਘੇਲ ਨੇ ਕਿਹਾ ਕਿ ਕਾਂਗਰਸ ਅਨੁਸ਼ਾਸਨਬੱਧ ਪਾਰਟੀ ਹੈ, ਇਸ ਲਈ ਵਰਕਰਾਂ ਨੂੰ ਜ਼ਾਬਤੇ ਵਿੱਚ ਰਹਿ ਕੇ ਆਪਣੀ ਗੱਲ ਕਹਿਣੀ ਅਤੇ ਕਰਨੀ ਚਾਹੀਦੀ ਹੈ। ਪਹਿਲਾਂ ਵੀ ਸੂਬੇ ਅੰਦਰ ਕਾਂਗਰਸ ਆਪਸੀ ਫੁੱਟ ਸਦਕਾ ਪਾਰਟੀ ਦੀ ਸਰਕਾਰ ਬਣਨ ਦਾ ਮੌਕਾ ਖੁੰਝਾ ਚੁੱਕੀ ਹੈ। ਉਹ ਕਾਂਗਰਸ ਹਾਈਕਮਾਨ ਦਾ ਸੁਨੇਹਾ ਲੈ ਕੇ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਵਰਕਰਾਂ ਪਾਸ ਜਾ ਰਹੇ ਹਨ। ਵਰਕਰਾਂ ਵਿੱਚ ਵਿਧਾਨ ਸਭਾਵਾਂ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਾ ਜ਼ਿਲ੍ਹੇ ਅੰਦਰ ਅਤੇ ਨਾ ਹੀ ਸੂਬੇ ਅੰਦਰ ਪਾਰਟੀ ਵਿੱਚ ਕੋਈ ਫੁੱਟ ਹੈ। ਪੂਰੀ ਕਾਂਗਰਸ ਪਾਰਟੀ ਇਕਜੁੱਟ ਹੈ‌। ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਕੋਈ ਨਾਰਾਜ਼ਗੀ ਹੋਈ ਤਾਂ ਮਿਲ ਬੈਠ ਕੇ ਦੂਰ ਹੋ ਜਾਵੇਗੀ। ਕਿਸੇ ਨੂੰ ਵੀ ਅਨੁਸ਼ਾਸਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਕਾਂਗਰਸੀਆਂ ਵਿੱਚ ਆਪਸੀ ਵਿਰੋਧ ਨਜ਼ਰ ਆਇਆ

ਮੋਗਾ ਵਿੱਚ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਆਮਦ ਮੌਕੇ ਕਾਂਗਰਸ ਦਾ ਆਪਸੀ ਕਾਟੋ-ਕਲੇਸ਼ ਦੇਖਣ ਨੂੰ ਮਿਲਿਆ। ਕਾਂਗਰਸ ਦੇ ਦੋਵੇਂ ਆਗੂ ਇੱਥੇ ਥਾਪਰ ਨਰਸਿੰਗ ਹੋਮ ਵਿੱਚ ਜ਼ਿਲ੍ਹਾ ਕਾਂਗਰਸ ਨੇਤਾਵਾਂ ਨਾਲ ਬੈਠਕ ਕਰਨ ਲਈ ਆਏ ਸਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰੀ ਸਿੰਘ ਖਾਈ ਸਮੇਤ ਵੜਿੰਗ ਧੜੇ ਦੇ ਸਾਰੇ ਆਗੂ ਤਾਂ ਹਾਜ਼ਰ ਸਨ ਪਰ ਚੰਨੀ ਸਮਰਥਕ ਧਰਮਕੋਟ ਦੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਅਤੇ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਚੰਨੀ ਸਮਰਥਕ ਮੰਨੇ ਜਾਂਦੇ ਕਿਸੇ ਵੀ ਜ਼ਿਲ੍ਹਾ ਆਗੂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ। ਬਘੇਲ ਦੀ ਅਗਵਾਈ ਹੇਠ ਚੱਲ ਰਹੀ ਇਸ ਬੈਠਕ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਸਥਾਨਕ ਆਗੂ ਅਤੇ ਵਰਕਰ ਮੀਟਿੰਗ ਵਾਲੀ ਜਗ੍ਹਾ ਪੁੱਜ ਗਏ ਅਤੇ ਰਾਜਾ ਵੜਿੰਗ ਅਤੇ ਬਘੇਲ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਵਰਕਰ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਨ੍ਹਾਂ ਨੂੰ ਮੀਟਿੰਗ ਹਾਲ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ।

Advertisement

ਵੜਿੰਗ ਦੀ ਰੈਲੀ ਵਿੱਚੋਂ ਕਾਂਗਰਸ ਦਾ ਇੱਕ ਧੜਾ ਗਾਇਬ

ਫਰੀਦਕੋਟ (ਕਮਲਜੀਤ ਕੌਰ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੱਜ ਇੱਥੇ ਰੈਲੀ ਢੀਂਗੜਾ ਪੈਲੇਸ ਵਿੱਚ ਹੋਈ, ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧੀ ਧੜਾ ਇਸ ਰੈਲੀ ਵਿੱਚ ਸ਼ਾਮਲ ਨਹੀਂ ਹੋਇਆ। ਇਹ ਰੈਲੀ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿੱਚ ਕੀਤੀ ਗਈ। ਕਾਂਗਰਸੀ ਆਗੂ ਭੁਪੇਸ਼ ਬਘੇਲ ਨੇ ਰੈਲੀ ’ਚ ਕਿਹਾ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਲਈ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦਾ ਸੰਦੇਸ਼ ਲੈ ਕੇ ਆਏ ਹਨ। ਕਾਂਗਰਸੀ ਸੰਗਠਨ ਨੂੰ ਬੂਥ ਲੈਵਲ ’ਤੇ ਮਜ਼ਬੂਤ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਟਿਕਟ ਆਪਣੇ ਵਰਕਰਾਂ, ਵਫਾਦਾਰਾਂ ਅਤੇ ਨੌਜਵਾਨਾਂ ਨੂੰ ਦੇਵੇਗੀ।

Advertisement

Advertisement
×