
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਫਰਵਰੀ
ਇਥੋਂ ਨੇੜਲੇ ਪਿੰਡ ਝਨੇੜੀ ਵਿਖੇ ਕਰਜ਼ੇ ਤੋਂ ਪੀੜਤ ਮਜ਼ਦੂਰ ਰਾਜ ਕੁਮਾਰ ਉਰਫ ਰਾਜੂ ਨੇ ਆਪਣੇ ਘਰ ਵਿੱਚ ਹੀ ਗਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਸਰਪੰਚ ਮੇਜਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਦਲਿਤ ਪਰਿਵਾਰ ਨਾਲ ਸਬੰਧਤ ਮਜ਼ਦੂਰ ਰਾਜ ਕੁਮਾਰ ਉਰਫ਼ ਰਾਜੂ (27) ਨੇ ਘਰ ’ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਅੱਜ ਸਵੇਰੇ ਜਦੋਂ ਹੀ ਪਤਾ ਲੱਗਾ ਤਾਂ ਸਾਰਾ ਹੀ ਪਿੰਡ ਮ੍ਰਿਤਕ ਦੇ ਘਰ ਇਕੱਠਾ ਹੋ ਗਿਆ। ਰਾਜ ਕੁਮਾਰ ਦੀ ਪਤਨੀ ਹਰਦੀਪ ਕੌਰ ਦੇ ਬਿਆਨ ’ਤੇ ਪੁਲੀਸ ਚੌਕੀ ਘਰਾਚੋਂ ਵਿਖੇ 174 ਦੀ ਕਾਰਵਾਈ ਕਰਨ ਬਾਅਦ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ। ਹਰਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਉਤੇ ਚਾਰ ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਸੀ। ਇਸੇ ਕਰਕੇ ਉਹ ਖੁਦਕੁਸ਼ੀ ਕਰ ਗਿਆ। ਮਰਹੂਮ ਦੇ ਪਰਿਵਾਰ ’ਚ ਪਤਨੀ ਸਮੇਤ ਦੋ ਬੱਚੇ ਛੱਡ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ