ਭਗਤਾ ਭਾਈ: ਅਕਾਲੀ ਦਲ (ਅ) ਨੇ ਡੇਰਾ ਸਿਰਸਾ ਮੁਖੀ ਦੇ ਲਾਈਵ ਸਤਿਸੰਗ ਖ਼ਿਲਾਫ਼ ਜਲਾਲ ’ਚ ਸੜਕ ਜਾਮ ਕੀਤੀ : The Tribune India

ਭਗਤਾ ਭਾਈ: ਅਕਾਲੀ ਦਲ (ਅ) ਨੇ ਡੇਰਾ ਸਿਰਸਾ ਮੁਖੀ ਦੇ ਲਾਈਵ ਸਤਿਸੰਗ ਖ਼ਿਲਾਫ਼ ਜਲਾਲ ’ਚ ਸੜਕ ਜਾਮ ਕੀਤੀ

ਭਗਤਾ ਭਾਈ: ਅਕਾਲੀ ਦਲ (ਅ) ਨੇ ਡੇਰਾ ਸਿਰਸਾ ਮੁਖੀ ਦੇ ਲਾਈਵ ਸਤਿਸੰਗ ਖ਼ਿਲਾਫ਼ ਜਲਾਲ ’ਚ ਸੜਕ ਜਾਮ ਕੀਤੀ

ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 30 ਅਕਤੂਬਰ

ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡੇਰਾ ਸਿਰਸਾ ਮੁਖੀ ਵੱਲੋਂ ਕੀਤੇ ਜਾਂਦੇ ਲਾਈਵ ਸਤਿਸੰਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਬਾਜਾਖਾਨਾ-ਬਰਨਾਲਾ ਸੜਕ 'ਤੇ ਪੈਂਦੇ ਪਿੰਡ ਜਲਾਲ ਦੇ ਬੱਸ ਅੱਡੇ ਉੱਪਰ ਜਾਮ ਲਗਾ ਕੇ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਾ ਸਲਾਬਤਪੁਰਾ ਨੂੰ ਜਾਣ ਵਾਲੇ ਡੇਰਾ ਸਰਧਾਲੂਆਂ ਦੇ ਵਾਹਨ ਰੋਕੇ ਗਏ। ਡੇਰਾ ਸਲਾਬਤਪੁਰਾ ਇਸੇ ਸੜਕ 'ਤੇ ਪਿੰਡ ਸਲਾਬਤਪੁਰਾ ਵਿਖੇ ਸਥਿਤ ਹੈ, ਜਿਥੇ ਕਿ ਡੇਰਾ ਸ਼ਰਧਾਲੂ ਇਹ ਲਾਈਵ ਸਤਿਸੰਗ ਸੁਣਦੇ ਹਨ। ਇਸ ਮੌਕੇ ਇਕੱਤਰ ਪਾਰਟੀ ਵਰਕਰਾਂ ਵੱਲੋਂ ਡੇਰਾ ਸਿਰਸਾ ਦੀਆਂ ਵਧਦੀਆਂ ਸਰਗਰਮੀਆਂ ਦਾ ਤਿੱਖਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਰਣਜੀਤ ਸਿੰਘ ਵਾਂਦਰ, ਗੁਰਚਰਨ ਸਿੰਘ ਭਗਤਾ, ਬਲਜਿੰਦਰ ਸਿੰਘ ਖਾਲਸਾ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਇਸ ਮੌਕੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਸ਼ਹਿਰ

View All