DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਹਿਬਲ ਗੋਲੀਕਾਂਡ: ਆਮ ਲੋਕਾਂ ਦੇ ਬਿਆਨ ਕਲਮਬੰਦ ਕੀਤੇ

ਨਵੀਂ ਬਣਾਈ ਜਾਂਚ ਟੀਮ ਵੱਲੋਂ ਲੋਕਾਂ ਨੂੰ ਪੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ

  • fb
  • twitter
  • whatsapp
  • whatsapp
featured-img featured-img
ਬਰਗਾੜੀ ਚੌਕੀ ’ਚ ਮੌਜੂਦ ਵਿਸ਼ੇਸ਼ ਜਾਂਚ ਟੀਮ।
Advertisement

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੀ ਪੜਤਾਲ ਲਈ ਇੱਕ ਦਿਨ ਪਹਿਲਾਂ ਪਿੰਡ ਬਹਿਬਲ ਕਲਾਂ, ਬਰਗਾੜੀ ਅਤੇ ਪਿੰਡ ਬੁਰਜਵਾਹਰ ਸਿੰਘ ਵਾਲਾ ਗਈ ਵਿਸ਼ੇਸ਼ ਜਾਂਚ ਟੀਮ ਨੇ ਹੁਣ ਇਲਾਕੇ ਦੇ ਆਮ ਲੋਕਾਂ ਨੂੰ ਇਸ ਪੜਤਾਲ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

ਜਾਂਚ ਟੀਮ ਦੇ ਮੈਂਬਰ ਐੱਸ ਪੀ ਸਿਮਰਜੀਤ ਸਿੰਘ ਨੇ ਅੱਜ ਪੂਰਾ ਦਿਨ ਪੁਲੀਸ ਚੌਕੀ ਬਰਗਾੜੀ ਵਿੱਚ ਬੈਠ ਕੇ ਕੇਸਾਂ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਟੀਮ ਨੇ ਇੱਕ ਜਨਤਕ ਨੋਟਿਸ ਜਾਰੀ ਕਰ ਕੇ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਬਹਿਬਲ ਗੋਲੀਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਸਬੰਧੀ 14 ਅਕਤੂਬਰ ਅਤੇ 21 ਅਕਤੂਬਰ 2015 ਨੂੰ ਦਰਜ ਕੀਤੇ ਗਏ ਦੋ ਵੱਖ-ਵੱਖ ਕੇਸਾਂ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਉਹ 3 ਜੁਲਾਈ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨਾਲ ਮੋਬਾਈਲ ਨੰਬਰ (95013-43842) ’ਤੇ ਸੰਪਰਕ ਕਰ ਸਕਦਾ ਹੈ।

Advertisement

ਇਸ ਵਿਸ਼ੇਸ਼ ਜਾਂਚ ਦੀ ਅਗਵਾਈ ਡੀ ਆਈ ਜੀ ਹਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਕੇਸਾਂ ਸਬੰਧੀ ਆਮ ਜਨਤਾ ਵਿੱਚੋਂ ਵੀ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੁੰਦਾ ਹੈ ਤਾਂ ਉਸ ਵਿਅਕਤੀ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪਛਾਣ ਗੁਪਤ ਵੀ ਰੱਖਣਾ ਚਾਹੁੰਦਾ ਹੋਵੇ ਅਤੇ ਜਾਣਕਾਰੀ ਦੇਣੀ ਚਾਹੁੰਦਾ ਹੋਵੇ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਬਹਿਬਲ ਗੋਲੀ ਕਾਂਡ ਵਿੱਚ ਚਲਾਨ ਦਾ ਕੁਝ ਹਿੱਸਾ ਅਜੇ ਪੇਸ਼ ਹੋਣਾ ਬਾਕੀ ਹੈ, ਇਸੇ ਕਾਰਨ ਪੰਜਾਬ ਸਰਕਾਰ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਇਸ ਨਵੀਂ ਟੀਮ ਦੇ ਮੁਖੀ ਡੀ ਆਈ ਜੀ ਹਰਜੀਤ ਸਿੰਘ ਹਨ।

Advertisement

Advertisement
×