DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੀ ਡੀ ਪੀ ਓ ਮਲੌਦ ਰਿਸ਼ਵਤ ਲੈਂਦੀ ਗ੍ਰਿਫ਼ਤਾਰ

ਸਰਪੰਚ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਕਾਰਵਾਈ ਕੀਤੀ

  • fb
  • twitter
  • whatsapp
  • whatsapp
featured-img featured-img
ਮਲੌਦ ਦੀ ਬੀ ਡੀ ਪੀ ਓ ਨੂੰ ਲਿਜਾਂਦੀ ਹੋਈ ਵਿਜੀਲੈਂਸ ਦੀ ਟੀਮ।
Advertisement

ਦੇਵਿੰਦਰ ਸਿੰਘ ਜੱਗੀ

ਬਲਾਕ ਮਲੌਦ ਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ ਡੀ ਪੀ ਓ) ਸੁਖਜੀਤ ਕੌਰ ਨੂੰ ਦਫ਼ਤਰ ਵਿੱਚ ਹੀ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

Advertisement

ਬੀ ਡੀ ਪੀ ਓ ਉਤੇ ਦੋਸ਼ ਹੈ ਕਿ ਉਸ ਨੇ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲੌਕ ਟਾਈਲਾਂ ਦਾ ਬਿੱਲ ਪਾਸ ਕਰਵਾਉਣ ਬਦਲੇ ਰਿਸ਼ਵਤ ਲਈ ਸੀ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਬੀ ਡੀ ਪੀ ਓ ਮਲੌਦ ਨੂੰ ਕਥਿਤ ਤੌਰ ’ਤੇ ਇੰਟਰਲੌਕ ਟਾਈਲ ਪ੍ਰਤੀ ਇੱਕ ਰੁਪਏ ਅਤੇ ਘਾਹ ਲਗਾਉਣ ਦੇ ਵੱਖਰੇ 5 ਹਜ਼ਾਰ ਰੁਪਏ ਪਹਿਲਾਂ ਦਿੱਤੇ ਗਏ ਸਨ ਅਤੇ ਅੱਜ ਤੈਅ ਕੀਤੇ ਗਏ ਪੈਸੇ ਹੋਰ ਦੇਣੇ ਸਨ। ਸ਼ਿਕਾਇਤਕਰਤਾ ਸਰਪੰਚ ਵੱਲੋਂ ਰਿਸ਼ਵਤ ਸਬੰਧੀ ਪਹਿਲਾਂ ਹੀ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਇਸ ਦੌਰਾਨ ਵਿਜੀਲੈਂਸ ਵੱਲੋਂ ਬੀ ਡੀ ਪੀ ਓ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਗਿਆ ਸੀ। ਅਧਿਕਾਰੀ ਨੂੰ ਵਿਜੀਲੈਂਸ ਦੀ ਟੀਮ ਗ੍ਰਿਫ਼ਤਾਰ ਕਰ ਕੇ ਲੁਧਿਆਣਾ ਦਫ਼ਤਰ ਲਈ ਰਵਾਨਾ ਹੋ ਗਈ। ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement
×