DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda: ਨਿੱਜੀ ਗੋਦਾਮ ਵਿੱਚ ‘ਵਿਧਾਇਕ ਸ਼ਿਵ’ ਪਲੇਟ ਵਾਲਾ ਕਣਕ ਨਾਲ ਲੱਦਿਆ ਟਰੱਕ ਫੜਿਆ

ਬਠਿੰਡਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਨਿੱਜੀ ਗੋਦਾਮ ਵਿੱਚ ਖੜ੍ਹਾ ਰਾਜਸਥਾਨ ਦੇ ਨੰਬਰ ਵਾਲਾ ਟਰੱਕ ਫੜਿਆ ਹੈ, ਜਿਸ ਉੱਤੇ 'ਵਿਧਾਇਕ ਸ਼ਿਵ' ਲਿਖੀ ਪਲੇਟ ਲੱਗੀ ਹੋਈ ਸੀ। ਟਰੱਕ ਕਣਕ ਨਾਲ ਪੂਰੀ ਤਰ੍ਹਾ ਲੱਦਿਆ ਹੋਇਆ ਸੀ। ਜ਼ਿਕਰਯੋਗ ਹੈ ਕਿ 'ਸ਼ਿਵ'...

  • fb
  • twitter
  • whatsapp
  • whatsapp
Advertisement

ਬਠਿੰਡਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਨਿੱਜੀ ਗੋਦਾਮ ਵਿੱਚ ਖੜ੍ਹਾ ਰਾਜਸਥਾਨ ਦੇ ਨੰਬਰ ਵਾਲਾ ਟਰੱਕ ਫੜਿਆ ਹੈ, ਜਿਸ ਉੱਤੇ 'ਵਿਧਾਇਕ ਸ਼ਿਵ' ਲਿਖੀ ਪਲੇਟ ਲੱਗੀ ਹੋਈ ਸੀ। ਟਰੱਕ ਕਣਕ ਨਾਲ ਪੂਰੀ ਤਰ੍ਹਾ ਲੱਦਿਆ ਹੋਇਆ ਸੀ। ਜ਼ਿਕਰਯੋਗ ਹੈ ਕਿ 'ਸ਼ਿਵ' ਰਾਜਸਥਾਨ ਦਾ ਇੱਕ ਵਿਧਾਨ ਸਭਾ ਹਲਕਾ ਹੈ।

ਬਠਿੰਡਾ ਮਾਰਕੀਟ ਕਮੇਟੀ ਦੇ ਚੇਅਰਮੈਨ ਬੱਲੀ ਬਲਜੀਤ ਨੇ ਦੱਸਿਆ ਕਿ ਰੋਜ਼ਾਨਾ ਦੀ ਚੈਕਿੰਗ ਦੌਰਾਨ ਟਰੱਕ ਵਿੱਚ ਕਣਕ ਦੀਆਂ 500 ਬੋਰੀਆਂ ਮਿਲੀਆਂ ਹਨ। ਉਨ੍ਹਾਂ ਕਿਹਾ, "ਸ਼ੁਰੂਆਤੀ ਜਾਂਚ ਦੌਰਾਨ ਸਾਨੂੰ ਪਤਾ ਲੱਗਾ ਹੈ ਕਿ ਇਹ ਕਣਕ ਮੱਧ ਪ੍ਰਦੇਸ਼ ਤੋਂ ਆਈ ਸੀ। ਉੱਥੇ ਟਰੱਕ ਦੀਆਂ 500 ਬੋਰੀਆਂ ਸਮੇਤ ਕੁੱਲ 8,000 ਕਣਕ ਦੀਆਂ ਬੋਰੀਆਂ ਮਿਲੀਆਂ ਹਨ। ਗੋਦਾਮ ਦੀ ਮਾਲਕ ਨਿੱਜੀ ਕੰਪਨੀ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਗਿਆ ਹੈ। ਜੇਕਰ ਦੋ ਦਿਨਾਂ ਦੇ ਅੰਦਰ ਤਸੱਲੀਬਖਸ਼ ਜਵਾਬ ਨਾ ਮਿਲਿਆ, ਤਾਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।"

Advertisement

ਉਨ੍ਹਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਕਣਕ ਦੀ ਵਰਤੋਂ ਕਰਨ ਵਾਲੀਆਂ ਮਿੱਲਾਂ ਜਾਂ ਚੱਕੀਆਂ ਨੂੰ ਕੁਝ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਹੁਣ ਕੰਪਨੀ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਣਕ ਮਨਜ਼ੂਰਸ਼ੁਦਾ ਸ਼੍ਰੇਣੀ ਵਿੱਚ ਆਉਂਦੀ ਹੈ ਜਾਂ ਨਹੀਂ।

Advertisement

'ਵਿਧਾਇਕ ਸ਼ਿਵ' ਲਿਖੀ ਪਲੇਟ ਬਾਰੇ ਪੁੱਛਣ 'ਤੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।

Advertisement
×