Bathinda Police Transfers: ਐੱਸ ਐੱਸ ਪੀ ਬਠਿੰਡਾ ਵੱਲੋਂ ਕਈ ਥਾਣਾ ਮੁਖੀਆਂ ਦੇ ਤਬਾਦਲਾ
ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਿੱਚ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਕਾਨੂੰਨ-ਵਿਵਸਥਾ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਐੱਸ.ਐੱਸ.ਪੀ. ਬਠਿੰਡਾ ਜੋਤੀ ਯਾਦਵ ਬੈਂਸ ਵੱਲੋਂ ਕਈ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਅਧਿਕਾਰੀਆਂ...
ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਿੱਚ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਕਾਨੂੰਨ-ਵਿਵਸਥਾ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਐੱਸ.ਐੱਸ.ਪੀ. ਬਠਿੰਡਾ ਜੋਤੀ ਯਾਦਵ ਬੈਂਸ ਵੱਲੋਂ ਕਈ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਤਾਇਨਾਤੀਆਂ ਸੰਭਾਲਣ ਲਈ ਕਿਹਾ ਗਿਆ ਹੈ।
ਤਬਾਦਲਿਆਂ ਤਹਿਤ ਇੰਸਪੈਕਟਰ ਦਲਜੀਤ ਸਿੰਘ ਨੂੰ ਐਸ.ਐਚ.ਓ. ਰਾਮਪੁਰਾ ਤੋਂ ਤਬਦੀਲ ਕਰਕੇ ਐੱਸ.ਐੱਚ.ਓ. ਥਾਣਾ ਕੈਂਟ, ਬਠਿੰਡਾ ਲਗਾਇਆ ਗਿਆ ਹੈ। ਥਾਣੇਦਾਰ ਬਲਜੀਤ ਸਿੰਘ ਨੂੰ ਸਾਈਬਰ ਕਰਾਈਮ ਥਾਣਾ ਬਠਿੰਡਾ ਤੋਂ ਐੱਸ.ਐੱਚ.ਓ. ਰਾਮਪੁਰਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਥਾਣੇਦਾਰ ਰਘਵੀਰ ਸਿੰਘ ਨੂੰ ਥਾਣਾ ਕੈਂਟ ਬਠਿੰਡਾ ਤੋਂ ਬਦਲ ਕੇ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਐਡੀਸ਼ਨਲ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ।
ਥਾਣੇਦਾਰ ਸਤਬੀਰ ਸਿੰਘ ਨੂੰ ਸਿਵਲ ਲਾਈਨ ਥਾਣਾ ਤੋਂ ਐੱਸ.ਐੱਚ.ਓ. ਥਾਣਾ ਫੂਲ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਅੰਮ੍ਰਿਤਪਾਲ ਸਿੰਘ ਨੂੰ ਥਾਣਾ ਫੂਲ ਤੋਂ ਪੁਲੀਸ ਲਾਈਨ ਬਠਿੰਡਾ ਭੇਜਿਆ ਗਿਆ ਹੈ, ਜਦ ਕਿ ਥਾਣੇਦਾਰ ਬੇਅੰਤ ਸਿੰਘ ਨੂੰ ਕੋਤਵਾਲੀ ਥਾਣੇ ਤੋਂ ਤਬਦੀਲ ਕਰਕੇ ਸਿਵਲ ਹਸਪਤਾਲ ਚੌਕੀ ਬਠਿੰਡਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੁਲੀਸ ਮਹਿਕਮੇ ਦੇ ਇਸ ਫੇਰਬਦਲ ਨੂੰ ਰੁਟੀਨ ਪ੍ਰਸ਼ਾਸਨਿਕ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।

