DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Police Transfers: ਬਠਿੰਡਾ ਪੁਲੀਸ ਵਿਭਾਗ ’ਚ ਵੱਡਾ ਫੇਰਬਦਲ

10 ਅਧਿਕਾਰੀਆਂ ਦੇ ਤਬਾਦਲੇ; ਐੱਸ ਐੱਸ ਪੀ ਨੇ ਜਾਰੀ ਕੀਤੇ ਹੁਕਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਬਠਿੰਡਾ ਪੁਲੀਸ ਵਿੱਚ ਪ੍ਰਸ਼ਾਸਕੀ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਐੱਸ ਐੱਸ ਪੀ ਡਾ. ਜੋਤੀ ਯਾਦਵ ਬੈਂਸ ਵੱਲੋਂ 10 ਪੁਲੀਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ।

ਤਬਾਦਲਾ ਹੁਕਮਾਂ ਅਨੁਸਾਰ, ਇਲੈਕਸ਼ਨ ਸੈੱਲ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਬਦਲੀ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਫ਼ਸਰ ਵਜੋਂ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜੋਤ ਸਿੰਘ ਦੀ ਤਾਇਨਾਤੀ ਥਾਣਾ ਥਰਮਲ ਬਠਿੰਡਾ ਦੇ ਮੁੱਖ ਅਫ਼ਸਰ ਵਜੋਂ ਕੀਤੀ ਗਈ ਹੈ। ਡੀ ਸੀ ਆਰ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੂੰ ਥਾਣਾ ਸਦਰ ਰਾਮਪੁਰਾ ਵਿਖੇ ਮੁੱਖ ਅਫ਼ਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਥਾਣਾ ਰਾਮਪੁਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਗਦੀਪ ਸਿੰਘ ਨੂੰ ਥਾਣਾ ਸੰਗਤ ਦੇ ਐੱਸ ਐੱਚ ਓ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।

Advertisement

ਉੱਥੇ ਹੀ ਥਾਣਾ ਸੰਗਤ ਦੇ ਐੱਸ ਐੱਚ ਓ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਇੰਚਾਰਜ ਡੀ ਸੀ ਆਰ ਬਠਿੰਡਾ ਲਾਇਆ ਗਿਆ ਹੈ। ਥਾਣਾ ਨਥਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਸਿੰਘ ਦਾ ਤਬਾਦਲਾ ਇੰਚਾਰਜ ਐਂਟੀ ਲਿਊਕਰ ਐਂਡ ਐਂਟੀ ਨਾਰਕੋਟਿਕ ਸੈੱਲ ਬਠਿੰਡਾ ਵਜੋਂ ਕੀਤਾ ਗਿਆ ਹੈ। ਥਾਣਾ ਥਰਮਲ ਬਠਿੰਡਾ ਦੇ ਐੱਸ ਐੱਚ ਓ ਇੰਸਪੈਕਟਰ ਹਰਜੀਵਨ ਸਿੰਘ ਨੂੰ ਐੱਸ ਐੱਚ ਓ ਥਾਣਾ ਨਥਾਣਾ ਨਿਯੁਕਤ ਕੀਤਾ ਗਿਆ ਹੈ। ਪੁਲੀਸ ਲਾਈਨ ਬਠਿੰਡਾ ਤੋਂ ਥਾਣੇਦਾਰ ਅਮਰੀਕ ਸਿੰਘ ਨੂੰ ਬਦਲ ਕੇ ਮੁੱਖ ਅਫ਼ਸਰ ਥਾਣਾ ਤਲਵੰਡੀ ਸਾਬੋ ਲਾਇਆ ਗਿਆ ਹੈ ਅਤੇ ਤਲਵੰਡੀ ਸਾਬੋ ਥਾਣੇ ਦੇ ਮੁੱਖ ਅਫ਼ਸਰ ਥਾਣੇਦਾਰ ਅਮਰੀਕ ਸਿੰਘ ਨੂੰ ਪੁਲੀਸ ਲਾਈਨ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਲਾਈਨ ਬਠਿੰਡਾ ਤੋਂ ਥਾਣੇਦਾਰ ਦਿਲਬਾਗ ਸਿੰਘ ਦਾ ਤਬਾਦਲਾ ਬਤੌਰ ਮੁੱਖ ਅਫ਼ਸਰ ਥਾਣਾ ਰਾਮਾਂ ਵਿਖੇ ਕੀਤਾ ਗਿਆ ਹੈ।

Advertisement

ਐੱਸ ਐੱਸ ਪੀ ਵੱਲੋਂ ਜਾਰੀ ਹੁਕਮਾਂ ਵਿੱਚ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤਬਾਦਲਾ ਕੀਤੇ ਗਏ ਮੁਲਾਜ਼ਮਾਂ ਨੂੰ ਤੁਰੰਤ ਰਿਲੀਵ ਕਰਨ ਅਤੇ ਉਨ੍ਹਾਂ ਦੀ ਜੁਆਇਨਿੰਗ ਦੀ ਕਾਰਵਾਈ ਯਕੀਨੀ ਬਣਾਈ ਜਾਵੇ।

Advertisement
×