DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bathinda: ਬਠਿੰਡਾ ਤਹਿਸੀਲ ਦਫ਼ਤਰ ਵਿਖੇ ਗੋਲੀ ਚੱਲਣ ਕਾਰਨ ਵਿਅਕਤੀ ਜ਼ਖ਼ਮੀ

ਕਥਿਤ ਤੌਰ 'ਤੇ ਹਥਿਆਰ ਜ਼ਮੀਨ 'ਤੇ ਡਿੱਗ ਪਿਆ ਅਤੇ ਅਚਾਨਕ ਇਸ ਵਿੱਚੋਂ ਗੋਲੀ ਚੱਲ ਗਈ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Bathinda firing: ਬਠਿੰਡਾ ਤਹਿਸੀਲ ਦਫ਼ਤਰ ਵਿੱਚ ਮੰਗਲਵਾਰ ਨੂੰ ਇੱਕ ਲਾਇਸੈਂਸੀ ਹਥਿਆਰ ਅਚਾਨਕ ਚੱਲਣ ਕਾਰਨ ਮਾਲਕ ਦੇ ਪੱਟ ਵਿੱਚ ਗੋਲੀ ਲੱਗਣ ਦੀ ਘਟਨਾ ਵਾਪਰੀ ਹੈ। ਅਚਾਨਕ ਵਾਪਰੀ ਘਟਨਾ ਕਾਰਨ ਮੌਕੇ ’ਤੇ ਦਹਿਸ਼ਤ ਫੈਲ ਗਈ। ਇੱਥੋਂ ਦੀ ਗੁਰੂ ਨਾਨਕ ਦੇਵ ਬਸਤੀ ਦੇ ਰਹਿਣ ਵਾਲੇ ਸੁਖਪਾਲ ਸਿੰਘ ਵਜੋਂ ਪਛਾਣੇ ਗਏ ਇਸ ਵਿਅਕਤੀ ਦਾ ਹਥਿਆਰ ਦਾ ਲਾਇਸੈਂਸ ਨਵਿਆਉਣ ਲਈ ਤਹਿਸੀਲ ਦਫ਼ਤਰ ਆਇਆ ਸੀ। ਇਹ ਹਥਿਆਰ, ਜੋ ਉਸ ਦੇ ਲੱਕ ਨਾਲ ਲਟਕ ਰਿਹਾ ਸੀ, ਕਥਿਤ ਤੌਰ 'ਤੇ ਜ਼ਮੀਨ 'ਤੇ ਡਿੱਗ ਪਿਆ ਅਤੇ ਅਚਾਨਕ ਇਸ ਵਿੱਚੋਂ ਗੋਲੀ ਚੱਲ ਗਈ।

ਇਸ ਘਟਨਾ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ, ਕਿਸੇ ਹੋਰ ਵਿਅਕਤੀ ਨੂੰ ਗੋਲੀ ਨਹੀਂ ਲੱਗੀ। ਹਾਲਾਂਕਿ, ਹਥਿਆਰ ਰੱਖਣ ਵਾਲੇ ਵਿਅਕਤੀ ਦੀ ਪੱਟ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।

Advertisement

ਬਠਿੰਡਾ ਦੇ ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਕਿਹਾ ਕਿ ਸਿਵਲ ਲਾਈਨਜ਼ ਪੁਲੀਸ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਲਈ ਸੁਖਪਾਲ ਸਿੰਘ ਵਿਰੁੱਧ ਕਾਰਵਾਈ ਕਰੇਗੀ। ਐਸ.ਪੀ. ਨੇ ਕਿਹਾ, "ਜਦੋਂ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਤਾਂ ਹਥਿਆਰਾਂ ਨੂੰ ਸੰਭਾਲਣ ਦੀ ਸਹੀ ਸਿਖਲਾਈ ਦਿੱਤੀ ਜਾਂਦੀ ਹੈ।"

Advertisement

Advertisement
×