ਬਠਿੰਡਾ ਨਗਰ ਨਿਗਮ ਨੂੰ ਨਵਾਂ ਕਮਿਸ਼ਨਰ ਮਿਲ ਗਿਆ ਹੈ। ਲਵਜੀਤ ਕਲਸੀ (ਪੀਸੀ ਐੱਸ -2012) ਵੱਲੋਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਦੌਰਾਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੈਅਰਮੈਨ ਪਰਮਜੀਤ ਸਿੰਘ ਢਿੱਲੋਂ ਕੋਟਫੱਤਾ (ਸੂਬਾ ਸਕੱਤਰ, ਕਿਸਾਨ ਵਿੰਗ, ਆਪ ਪੰਜਾਬ), ਜ਼ਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਐਡਵੋਕੇਟ ਹਰਦੀਪ ਸਿੰਘ ਸਰਾਂ (ਸੂਬਾ ਮੀਤ ਪ੍ਰਧਾਨ, ਯੂਥ ਵਿੰਗ, ਆਪ ਪੰਜਾਬ) ਅਤੇ ਉੱਘੇ ਪੱਤਰਕਾਰ ਅੰਮ੍ਰਿਤਪਾਲ ਸਿੰਘ ਸਿੱਧੂ ਬਰਾੜ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਆਖਿਆ ਗਿਆ।
Advertisement
ਜ਼ਿਕਰਯੋਗ ਹੈ ਕਿ ਮੈਡਮ ਲਵਜੀਤ ਕਲਸੀ ਪਹਿਲਾਂ ਵੀ ਬਠਿੰਡਾ ਵਿਖੇ ਵੱਖ-ਵੱਖ ਅਹੁੱਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ। ਬਠਿੰਡਾ ਸ਼ਹਿਰ ਅਤੇ ਇਥੋਂ ਦੇ ਵਸਨੀਕਾਂ ਨਾਲ ਉਨ੍ਹਾਂ ਦਾ ਖਾਸ ਸਨੇਹ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੀ ਨਿਯੁਕਤੀ ਨੂੰ ਸਥਾਨਕ ਪੱਧਰ ’ਤੇ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ।
Advertisement
Advertisement
×

