DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda New Bus Stand: ਬਠਿੰਡੇ ਦਾ ਬੱਸ ਅੱਡਾ ਬਦਲਣ ਦੀ ਕਵਾਇਦ ਜਾਰੀ

ਨਾਗਰਿਕ ਚੇਤਨਾ ਮੰਚ ਦੇ ਆਗੂਆਂ ਵੱਲੋਂ ਦਾਅਵਾ; ਲੋਕਾਂ ਨੂੰ ਕਾਰਵਾਈ ਦਾ ਵਿਰੋਧ ਕਰਨ ਦੀ ਅਪੀਲ

  • fb
  • twitter
  • whatsapp
  • whatsapp
Advertisement

ਨਾਗਰਿਕ ਚੇਤਨਾ ਮੰਚ ਬਠਿੰਡਾ ਦਾ ਦਾਅਵਾ ਹੈ ਕਿ ਬੱਸ ਅੱਡਾ ਬਠਿੰਡਾ ਨੂੰ ਸ਼ਹਿਰੋਂ ਬਾਹਰ ਲਿਜਾਣ ਦੀ ਕਵਾਇਦ ਇੱਕ ਵਾਰ ਠੱਪ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਹੁਣ ਫਿਰ ਸ਼ੁਰੂ ਹੋ ਚੁੱਕੀ ਹੈ। ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਇਹ ਦਾਅਵਾ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਦਿੱਲੀ ਤੋਂ ਆਈ ਇੱਕ ਕੰਸਟਰਕਸ਼ਨ ਕੰਪਨੀ ਦੇ ਕਰਮਚਾਰੀ ਪੀ.ਆਰ.ਟੀ.ਸੀ. (PRTC) ਰਾਹੀਂ ਮਲੋਟ ਰੋਡ ’ਤੇ ਬੱਸ ਅੱਡੇ ਦੀ ਉਸਾਰੀ ਲਈ 10 ਏਕੜ ਜਗ੍ਹਾ ਵੇਖਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਨੇ ਲਗਭਗ ਸਾਲ ਬਾਅਦ ਧਰਨਾ ਅੱਡਾ ਸ਼ਿਫ਼ਟ ਨਾ ਕਰਨ ਦੇ ਭਰੋਸੇ ਤੋਂ ਬਾਅਦ ਚੁੱਕਿਆ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਤਾਜ਼ਾ ਕਾਰਵਾਈ ਮਗਰੋਂ ਲੋਕਾਂ ਵਿੱਚ ਬੇਹੱਦ ਨਿਰਾਸ਼ਾ, ਰੋਹ ਅਤੇ ਗੁੱਸਾ ਹੈ। ਆਗੂਆਂ ਨੇ ਮੌਜੂਦਾ ਅੱਡੇ ਦੇ ਪੱਖ ਵਿੱਚ ਵਕਾਲਤ ਕਰਦਿਆਂ ਆਖਿਆ ਕਿ ਇਹ ਅੱਡਾ 14 ਏਕੜ ਜਗ੍ਹਾ ਵਿੱਚ ਢੁਕਵੀਂ ਥਾਂ ’ਤੇ ਹੈ ਅਤੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੱਡਾ ਸ਼ਹਿਰੋਂ ਬਾਹਰ ਕੱਢਣਾ ਲੋਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਆਦਿ ਵੱਡੇ ਸ਼ਹਿਰਾਂ ਦੇ ਬੱਸ ਅੱਡੇ ਸ਼ਿਫ਼ਟ ਨਾ ਕਰਨ ਦਾ ਤੱਥ ਪੇਸ਼ ਕਰਦਿਆਂ ਸਵਾਲ ਕੀਤਾ ਕਿ ਵਾਅਦਾ ਖ਼ਿਲਾਫ਼ੀ ਕਰਕੇ ਬਠਿੰਡੇ ਨਾਲ ਇਹ ਅਨਿਆਂ ਕਿਉਂ ਕੀਤਾ ਜਾ ਰਿਹਾ ਹੈ?

Advertisement

ਆਗੂਆਂ ਨੇ ਇਸ ਫੈਸਲੇ ਨੂੰ ਤਰਕਹੀਣ ਦੱਸਦਿਆਂ, ਲੋਕਾਂ ਨੂੰ ਸਰਕਾਰ ’ਤੇ ਦਬਾਅ ਬਣਾ ਕੇ ਫੈਸਲਾ ਰੱਦ ਕਰਵਾਉਣ ਦੀ ਅਪੀਲ ਕੀਤੀ।

Advertisement

Advertisement
×