Bathinda: ਵਿੱਚ ਫਿਜ਼ੀਕਲ ਅਕੈਡਮੀ ਦੇ ਮਾਲਕ ਵੱਲੋਂ ਨਾਬਾਲਗ ਸਿਖਿਆਰਥੀ ਨਾਲ ਕੁੱਟਮਾਰ
ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦਾ ਇੱਕ ਨਾਬਾਲਗ ਲੜਕੇ ਨਾਲ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਵਿੱਚ ਇੱਕ ਪ੍ਰਾਈਵੇਟ ਅਕੈਡਮੀ ਵਿੱਚ ਮਾਲਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਇੱਥੇ ਫੌਜ ਵਿੱਚ ਭਰਤੀ ਪ੍ਰੀਖਿਆ ਲਈ ਫਿਜ਼ੀਕਲ ਟ੍ਰੇਨਿੰਗ ਲੈ ਰਿਹਾ...
ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦਾ ਇੱਕ ਨਾਬਾਲਗ ਲੜਕੇ ਨਾਲ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਵਿੱਚ ਇੱਕ ਪ੍ਰਾਈਵੇਟ ਅਕੈਡਮੀ ਵਿੱਚ ਮਾਲਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਇੱਥੇ ਫੌਜ ਵਿੱਚ ਭਰਤੀ ਪ੍ਰੀਖਿਆ ਲਈ ਫਿਜ਼ੀਕਲ ਟ੍ਰੇਨਿੰਗ ਲੈ ਰਿਹਾ ਸੀ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਲਗਭਗ 17 ਸਾਲ ਦੀ ਉਮਰ ਦਾ ਇਹ ਲੜਕਾ ਇਸ ਸਮੇਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ।
ਪੀੜਤ ਦੀ ਮਾਂ ਨੇ ਦੋਸ਼ ਲਾਇਆ, "ਮੇਰੇ ਪੁੱਤਰ ਨੇ ਮੈਨੂੰ ਦੱਸਿਆ ਕਿ ਉਹ ਪੇਇੰਗ ਗੈਸਟ (ਪੀ.ਜੀ.) ਰਿਹਾਇਸ਼ ਵਿੱਚ ਇੱਕ ਕੁੜੀ ਦੇ ਕਮਰੇ ਵਿੱਚ ਸਿਰਫ਼ ਫਸਟ ਏਡ ਦੇਣ ਗਿਆ ਸੀ ਕਿਉਂਕਿ ਉਸਦੇ ਪੈਰ 'ਤੇ ਸੱਟ ਲੱਗੀ ਸੀ। ਹਾਲਾਂਕਿ, ਜਦੋਂ ਅਕੈਡਮੀ ਦੇ ਮਾਲਕ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਲੋਹੇ ਦੀ ਰਾਡ ਦੀ ਵਰਤੋਂ ਕਰਦੇ ਹੋਏ ਮੇਰੇ ਪੁੱਤਰ ਦੀ ਕੁੱਟਮਾਰ ਕੀਤੀ, ਇਸ ਤੋਂ ਇਲਾਵਾ ਉਸਦੇ ਪੇਟ ਵਿੱਚ ਮੁੱਕੇ, ਥੱਪੜ ਅਤੇ ਲੱਤਾਂ ਵੀ ਮਾਰੀਆਂ।"
ਇਸ ਦੌਰਾਨ ਭੁੱਚੋ ਦੇ ਡੀ.ਐੱਸ.ਪੀ. ਪ੍ਰੀਤਪਾਲ ਸਿੰਘ ਨੇ ਕਿਹਾ ਕਿ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਨੇ ਕਿਹਾ, "ਇਸ ਸਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਪਰ ਪਰਿਵਾਰ ਨੇ ਅਜੇ ਤੱਕ ਸਾਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।"
ਹਾਲਾਂਕਿ, ਅਕੈਡਮੀ ਦੇ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਲੜਕਾ ਇੱਕ ਪ੍ਰਾਈਵੇਟ ਪੀ ਜੀ ਰਿਹਾਇਸ਼ ਵਿੱਚ ਇੱਕ ਕੁੜੀ ਦੇ ਕਮਰੇ ਵਿੱਚ ਗਿਆ ਸੀ ਅਤੇ ਇਸ ਲਈ ਉਸਨੂੰ ਸਜ਼ਾ ਦਿੱਤੀ ਗਈ।
ਗੁਰਜੰਟ ਨੇ ਕਿਹਾ, "ਪੀ.ਜੀ. ਅਕੈਡਮੀ ਦੁਆਰਾ ਨਹੀਂ ਚਲਾਇਆ ਜਾਂਦਾ, ਪਰ ਕੁੜੀਆਂ ਅਤੇ ਲੜਕਾ ਦੋਵੇਂ ਸਾਡੇ ਵਿਦਿਆਰਥੀ ਹਨ। ਜਦੋਂ ਕੁੜੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਕਿ ਲੜਕਾ ਇੱਕ ਕੁੜੀ ਦੇ ਕਮਰੇ ਵਿੱਚ ਦਾਖਲ ਹੋਇਆ ਸੀ, ਤਾਂ ਮੈਂ ਉੱਥੇ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਮੇਰਾ ਬਿਆਨ ਦਰਜ ਕਰ ਲਿਆ ਹੈ ਅਤੇ ਕੁੜੀਆਂ ਨੇ ਵੀ ਇਸ ਸਬੰਧ ਵਿੱਚ ਆਪਣੇ ਬਿਆਨ ਦਿੱਤੇ ਹਨ। ਮੈਂ ਉੱਥੇ ਸਿਰਫ਼ ਮਾਨਵੀ ਆਧਾਰ 'ਤੇ ਗਿਆ ਸੀ। ਇਸ ਲੜਕੇ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤ ਰਹੀ ਹੈ। ਪੀ.ਜੀ. ਰਿਹਾਇਸ਼ ਦਾ ਮਾਲਕ ਕੱਲ੍ਹ ਸਟੇਸ਼ਨ ਤੋਂ ਬਾਹਰ ਸੀ।"
ਦੂਜੇ ਪਾਸੇ ਜ਼ਖਮੀ ਲੜਕੇ ਦੀ ਮਾਂ ਨੇ ਮੰਗ ਕੀਤੀ ਹੈ ਕਿ ਅਕੈਡਮੀ ਨੂੰ ਬੰਦ ਕੀਤਾ ਜਾਵੇ ਅਤੇ ਇਸਦੇ ਮਾਲਕ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
