DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda: ਨਿਗਮ ਚੋਣਾਂ ਦੇ ਕਲੇਸ਼ ਵਿਚਾਲੇ ਬੋਲੇ ਸਾਬਕਾ ਮੇਅਰ; ‘ਇੱਕੋ ਬੰਦੇ ਦੇ ਕੰਟਰੋਲ’ ਵਾਲਾ ਬਿਆਨ ਵਿਧਾਇਕ ਦੀ ਨਿੱਜੀ ਰਾਇ

ਵਿਧਾਇਕ ਜਗਰੂਪ ਗਿੱਲ ਵੱਲੋਂ ਟਿਕਟਾਂ ਦੀ ਵੰਡ ’ਤੇ ਚੁੱਕੇ ਸਵਾਲਾਂ ਨੂੰ ਮਹਿਤਾ ਨੇ ਕੀਤਾ ਖਾਰਜ

  • fb
  • twitter
  • whatsapp
  • whatsapp
Advertisement

ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਨਗਰ ਨਿਗਮ ਚੋਣਾਂ ਲਈ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ’ਤੇ ਫੇਸਬੁੱਕ ਲਾਈਵ ਹੋ ਕੇ ਵੱਡੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਨੀਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਦਮਜੀਤ ਮਹਿਤਾ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਇੱਕ ਲੰਮੀ ਕਮੇਟੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਅਤੇ ਇਹ ਕਿਸੇ ਇੱਕ ਵਿਅਕਤੀ ਦਾ ਫੈਸਲਾ ਨਹੀਂ ਸੀ।

ਜ਼ਿਕਰਯੋਗ ਹੈ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੋਸ਼ ਲਾਇਆ ਸੀ ਕਿ ਬਠਿੰਡਾ ਨਗਰ ਨਿਗਮ ਦਾ ਪੂਰਾ ਢਾਂਚਾ ਇੱਕੋ ਬੰਦੇ ਦੇ ਹੱਥ ਵਿੱਚ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦਾ ਇਸ਼ਾਰਾ ਅਸਿੱਧੇ ਤੌਰ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵੱਲ ਸੀ। ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਟਿਕਟਾਂ ਦੀ ਵੰਡ ਦੌਰਾਨ ਪਾਰਟੀ ਦੇ ਕਈ ਪੁਰਾਣੇ ਵਰਕਰਾਂ ਅਤੇ ਵਾਰਡ ਪ੍ਰਧਾਨਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ।

Advertisement

ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਦਮਜੀਤ ਮਹਿਤਾ ਨੇ ਕਿਹਾ, “ ਉਮੀਦਵਾਰਾਂ ਦੀ ਚੋਣ ਇੱਕ ਵਿਧੀਵਤ ਕਮੇਟੀ ਰਾਹੀਂ ਹੋਈ ਹੈ। ਇਹ ਇੱਕ ਲੰਮੀ ਪ੍ਰਕਿਰਿਆ ਸੀ, ਨਾ ਕਿ ਕਿਸੇ ਇੱਕ ਬੰਦੇ ਦੀ ਮਰਜ਼ੀ।”

Advertisement

ਜਦੋਂ ਉਨ੍ਹਾਂ ਨੂੰ ਵਿਧਾਇਕ ਜਗਰੂਪ ਗਿੱਲ ਵੱਲੋਂ ਕੀਤੀ ਗਈ ਨੁਕਤਾਚੀਨੀ ਬਾਰੇ ਪੁੱਛਿਆ ਗਿਆ ਤਾਂ ਮਹਿਤਾ ਨੇ ਕਿਹਾ, “ਇਹ ਉਨ੍ਹਾਂ ਦੀ ਨਿੱਜੀ ਰਾਇ ਅਤੇ ਨਿੱਜੀ ਸਿਆਸਤ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਗਿੱਲ ਸਾਹਿਬ ਨਾਰਾਜ਼ ਹਨ ਜਾਂ ਨਹੀਂ, ਪਰ ਪਾਰਟੀ ਦੇ ਸਾਰੇ ਵਰਕਰ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ।”

ਵਿਧਾਇਕ ਗਿੱਲ ਦੇ ਭਤੀਜੇ ਸੁਖਦੀਪ ਸਿੰਘ ਢਿੱਲੋਂ ਵੱਲੋਂ ਚੋਣ ਮੈਦਾਨ ਵਿੱਚੋਂ ਹਟਣ ਦੀਆਂ ਚਰਚਾਵਾਂ ਅਤੇ ਰਿਪੋਰਟਾਂ ਬਾਰੇ ਪਦਮਜੀਤ ਮਹਿਤਾ ਨੇ ਸਪੱਸ਼ਟ ਕੀਤਾ ਕਿ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ ਅਤੇ ਪਾਰਟੀ ਉਸ ਵਾਰਡ ਤੋਂ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਉਮੀਦ ਜਤਾਈ ਕਿ ਬਠਿੰਡਾ ਦੇ ਲੋਕ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਿਗਮ ਵਿੱਚ ਭੇਜਣਗੇ।

Advertisement
×