DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda: ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ; ਲੱਖਾਂ ਦਾ ਨੁਕਸਾਨ

ਹਨੇਰੀ ਕਾਰਨ ਭੜਕੀ ਅੱਗ ਨੇ ਧਾਰਿਆ ਵਿਕਰਾਲ ਰੂਪ

  • fb
  • twitter
  • whatsapp
  • whatsapp
featured-img featured-img
ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ। ਫੋਟੋ: ਮਨੋਜ।
Advertisement

ਬਠਿੰਡਾ ਦੇ ਪਿੰਡ ਗੰਗਾ ਅਬਲੂ ਵਿੱਚ ਬੀਤੀ ਰਾਤ ਤੂੜੀ ਅਤੇ ਪਰਾਲੀ ਦੇ ਵੱਡੇ ਡੰਪ ਨੂੰ ਅੱਗ ਲੱਗਣ ਕਾਰਨ ਕਿਸਾਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ ਇੱਕ ਵਜੇ ਉਸ ਸਮੇਂ ਵਾਪਰੀ, ਜਦੋਂ ਇਲਾਕੇ ਵਿੱਚ ਹਨੇਰੀ ਚੱਲ ਰਹੀ ਸੀ। ਪਿੰਡ ਦੇ ਜਲ ਘਰ ਕੋਲ ਖੁੱਲ੍ਹੇ ਅਸਮਾਨ ਹੇਠਾਂ ਇਕੱਠੀ ਕਰਕੇ ਰੱਖੀ ਤੂੜੀ ਅਤੇ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ।

ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ। ਫੋਟੋ: ਮਨੋਜ।
ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ। ਫੋਟੋ: ਮਨੋਜ।

ਘਟਨਾ ਸਥਾਨ ਦੇ ਨੇੜੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਅੱਗ ਲੱਗਦੀ ਦੇਖ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਹਵਾ ਦਾ ਰੁੱਖ ਪਿੰਡ ਵੱਲ ਹੁੰਦਾ ਤਾਂ ਅੱਗ ਰਿਹਾਇਸ਼ੀ ਇਲਾਕੇ ਤੱਕ ਪਹੁੰਚ ਸਕਦੀ ਸੀ ਅਤੇ ਵੱਡਾ ਹਾਦਸਾ ਵਾਪਰ ਸਕਦਾ ਸੀ।

Advertisement

ਪੀੜਤ ਕਿਸਾਨ ਹਰਕੀਰਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਕਰੀਬ 125 ਟਰਾਲੀਆਂ ਦੇ ਬਰਾਬਰ ਤੂੜੀ, ਲਗਭਗ 10 ਹਜ਼ਾਰ ਕਵਿੰਟਲ ਪਰਾਲੀ ਦੀਆਂ ਗੱਠਾਂ ਅਤੇ ਇੱਕ ਟਰਾਲਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੁਤਾਬਕ ਇਸ ਅਗਨੀ ਘਟਨਾ ਨਾਲ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ। ਫੋਟੋ: ਮਨੋਜ।
ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ। ਫੋਟੋ: ਮਨੋਜ।

ਸੂਚਨਾ ਮਿਲਣ ’ਤੇ ਬਠਿੰਡਾ ਅਤੇ ਕੋਟਕਪੂਰਾ ਤੋਂ ਚਾਰ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਲਈ ਜੁਟੇ ਹੋਏ ਸਨ। ਇਸ ਦੌਰਾਨ ਨੇਹੀਆਂ ਵਾਲਾ ਪੁਲੀਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

Advertisement
×