Bathinda: ਕਾਂਗਰਸ ਵੱਲੋਂ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਕੁੱਲ 50 ਵਾਰਡਾਂ ’ਚੋਂ 42 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਚੋਣ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਆਂਵਲਾ ਅਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਐਡਵੋਕੇਟ ਰਾਜਨ ਗਰਗ ਵੱਲੋਂ ਜਾਰੀ ਕੀਤੀ ਗਈ। ਸੂਚੀ...
ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਕੁੱਲ 50 ਵਾਰਡਾਂ ’ਚੋਂ 42 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਚੋਣ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਆਂਵਲਾ ਅਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਐਡਵੋਕੇਟ ਰਾਜਨ ਗਰਗ ਵੱਲੋਂ ਜਾਰੀ ਕੀਤੀ ਗਈ।
ਸੂਚੀ ਮੁਤਾਬਿਕ ਵਾਰਡ ਨੰਬਰ 2 ਲਈ ਉਮੀਦਵਾਰ ਮੁਕੇਸ਼ ਕੁਮਾਰ, 3 ਲਈ ਬਲਜੀਤ ਕੌਰ ਗਿੱਲ, 4 ਲਈ ਬਲਤੇਜ ਸਿੰਘ, 5 ਲਈ ਸ਼ਿਵੰਦਰਜੀਤ ਕੌਰ, 6 ਲਈ ਸੁਖਦੇਵ ਸਿੰਘ, 7 ਲਈ ਸਰੋਜ ਸ਼ਰਮਾ, 8 ਲਈ ਲੋਵੇਸ਼ ਗੈਰੀ, 9 ਲਈ ਪ੍ਰਵੀਨ ਗਰਗ, 10 ਲਈ ਮਨਿੰਦਰ ਕੁਮਾਰ, 11 ਲਈ ਸੁਖਪਾਲ ਕੌਰ, 12 ਲਈ ਗੁਰਜੰਟ ਸਿੰਘ, 13 ਲਈ ਪੂਨਮ ਰਾਣੀ, 14 ਲਈ ਨਰਿੰਦਰ ਸਿੰਘ ਸਿੱਧੂ, 15 ਲਈ ਰਜਿੰਦਰ ਸਿੰਘ ਗੋਪੀ, 16 ਲਈ ਮਾਧੋ ਸ਼ਰਮਾ, 18 ਲਈ ਕਮਲਜੀਤ ਸਿੰਘ ਭੰਗੂ, 20 ਲਈ ਨਵਦੀਪ ਸਿੰਘ ਸਿੱਧੂ, 21 ਲਈ ਪਰਮਜੀਤ ਕੌਰ ਰੋਮਾਣਾ, 22 ਲਈ ਜਗਮੀਤ ਸਿੰਘ, 23 ਲਈ ਕਿਰਨ ਰਾਣੀ, 24 ਲਈ ਸੁਰੇਸ਼ ਕੁਮਾਰ, 25 ਲਈ ਮੀਨੂੰ ਕੌਰ, 27 ਲਈ ਗੁਰਮੀਤ ਕੌਰ, 28 ਲਈ ਬਲਜੀਤ ਸਿੰਘ, 29 ਲਈ ਬਲਵਿੰਦਰ ਕੌਰ, 30 ਲਈ ਵੀਰਦਵਿੰਦਰ ਸਿੰਘ, 31 ਲਈ ਬਬੀਤਾ ਰਾਣੀ, 32 ਲਈ ਗੁਰਵਿੰਦਰ ਸਿੰਘ ਚਹਿਲ, 33 ਲਈ ਸੁਨੀਤਾ ਰਾਣੀ, 35 ਲਈ ਬਬਲੀ ਸੈਣੀ, 36 ਲਈ ਰਮੇਸ਼ ਰਾਣੀ, 37 ਲਈ ਨੀਤੂ ਠਾਕੁਰ, 38 ਲਈ ਈਸ਼ਵਰ ਸ਼ਰਮਾ, 39 ਲਈ ਪਰਮਜੀਤ ਕੌਰ, 40 ਲਈ ਓਮ ਪ੍ਰਕਾਸ਼ ਮੰਗੂ, 41 ਲਈ ਨੀਲਮ ਧੀਰ, 42 ਲਈ ਭਗਵਾਨ ਦਾਸ ਭਾਰਤੀ, 44 ਲਈ ਹਰਵਿੰਦਰ ਸਿੰਘ ਲੱਡੂ, 45 ਲਈ ਮਮਤਾ ਰਾਣੀ, 46 ਲਈ ਰਾਜਨਦੀਪ ਸਿੰਘ, 49 ਲਈ ਸੰਦੀਪ ਕੌਰ ਗਿੱਲ ਅਤੇ ਵਾਰਡ ਨੰਬਰ 50 ਲਈ ਲਾਲ ਚੰਦ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਵੀ ਹਾਜ਼ਰ ਸਨ।

