DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Clash: ‘ਆਪ’ ਅਤੇ ‘ਭਾਜਪਾ’ ਵਰਕਰ ਆਹਮੋ-ਸਾਹਮਣੇ: ਵਧੀ ਤਲਖੀ

‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼

  • fb
  • twitter
  • whatsapp
  • whatsapp
featured-img featured-img
ਪ੍ਰਦਰਸ਼ਨ ਦੌਰਾਨ ਹੋਏ ਹੰਗਾਮੇ ਦੀਆਂ ਤਸਵੀਰਾਂ।
Advertisement

ਪੰਜਾਬ ਕੈਬਨਿਟ ਦੇ ਵਜ਼ੀਰ ਸੰਜੀਵ ਅਰੋੜਾ ਦੀ ਬੀਤੇ ਸ਼ਨਿੱਚਰਵਾਰ ਨੂੰ ਈ ਡੀ ਵੱਲੋਂ ਕੀਤੀ ਗਿਫ਼ਤਾਰੀ ਦੇ ਸੰਦਰਭ ’ਚ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਨ ਪੁੱਜੇ, ਤਾਂ ਦਫ਼ਤਰ ਅੱਗੇ ਆਪਣੀ ਪਾਰਟੀ ਦੇ ਝੰਡੇ ਚੁੱਕੀ ਖੜੋਤੇ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ‘ਆਪ’ ਵਰਕਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ’ਚ ‘ਆਪ’ ਦੇ ਕਾਰਕੁਨ ਭਾਜਪਾ ਦਫ਼ਤਰ ਵੱਲ ਵਧੇ। ਮਾਹੌਲ ਭਖ਼ਦਾ ਦੇਖ ਕੇ ਦੋਵਾਂ ਧਿਰਾਂ ਦਰਮਿਆਨ ਲਾਈਨ ਬਣਾ ਕੇ ਖੜ੍ਹੇ ਪੁਲੀਸ ਦੇ ਜਵਾਨਾਂ ਨੇ ਚੌਕਸੀ ਬਣਾ ਕੇ ਦੋਵਾਂ ਧਿਰਾਂ ਨੂੰ ਧੱਕ ਕੇ, ਇੱਕ-ਦੂਜੇ ਤੋਂ ਦੂਰ ਕੀਤਾ। ਜ਼ੋਰ ਅਜ਼ਮਾਇਸ਼ ਤੋਂ ਬਾਅਦ ‘ਆਪ’ ਵਰਕਰ ਥਾਏਂ ਧਰਨਾ ਲਾ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Advertisement

ਰੌਲੇ ਰੱਪੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਸਿਆਸੀ ਬਦਲਾਖ਼ੋਰੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਈ ਡੀ, ਸੀ ਬੀ ਆਈ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਵਿਰੋਧੀਆਂ ਨੂੰ ਦਬਾਉਣ ਲਈ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਏ ਕਿ ਭਾਜਪਾ ਅਨੈਤਿਕ ਕਾਰਵਾਈਆਂ ’ਤੇ ਉੱਤਰ ਕੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਦ ਰੋਜ਼ ਪਹਿਲਾਂ ਭਾਜਪਾ ਨੇ ਕੋਝੀ ਹਰਕਤ ਕਰਦਿਆਂ ਅਪਰੇਸ਼ਨ ‘ਲੋਟਸ’ ਜ਼ਰੀਏ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਕਥਿਤ ਡਰਾ-ਧਮਕਾ ਕੇ ਆਪਣੇ ਵਿੱਚ ਰਲਾਇਆ ਅਤੇ ਹੁਣ ਉਸੇ ਕੜੀ ਤਹਿਤ ਮੰਤਰੀ ਸੰਜੀਵ ਅਰੋੜਾ ਨੂੰ ਕਥਿਤ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਕਰਤੂਤ ਕੀਤੀ ਹੈ।

Advertisement

ਉਨ੍ਹਾਂ ਕਿਹਾ ਕਿ ਹਰ ਜਬਰ ਤੇ ਜ਼ੁਲਮ ਦਾ ਮੂੰਹ ਭੰਨਣ ਵਾਲੇ ਪੰਜਾਬੀਆਂ ਨਾਲ ਇਸ ਟੱਕਰ ’ਚ ਉਸ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਜਬਰ ਦਾ ਟਾਕਰਾ ਕੀਤਾ ਹੈ ਅਤੇ ਹੁਣ ਵੀ ਉਸੇ ਇਤਿਹਾਸ ਨੂੰ ਦੁਹਰਾਇਆ ਜਾਵੇਗਾ। ‘ਜਬ-ਜਬ ਮੋਦੀ ਡਰਤਾ ਹੈ, ਈਡੀ ਆਗੇ ਕਰਤਾ ਹੈ’ ਦੇ ਨਾਅਰੇ ਲਾਉਂਦਿਆਂ, ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਨਾ-ਪਾਕ ਮਨਸੂਬਿਆਂ ਤੋਂ ਬਾਜ਼ ਆਵੇ।

ਇਸ ਪ੍ਰਦਰਸ਼ਨ ਵਿੱਚ ਵਿਧਾਇਕ ਬਲਕਾਰ ਸਿੱਧੂ, ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਪਾਰਟੀ ਦੇ ਤਰਜ਼ਮਾਨ ਚੇਅਰਮੈਨ ਨੀਲ ਗਰਗ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਸਾਬਕਾ ਮੇਅਰ ਪਦਮਜੀਤ ਮਹਿਤਾ ਸਮੇਤ ਬਹੁਤ ਸਾਰੇ ਸੀਨੀਅਰ ਆਗੂ ਅਤੇ ਪਾਰਟੀ ਵਾਲੰਟੀਅਰ ਸ਼ਾਮਿਲ ਸਨ।

Advertisement
×