DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ: ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਜ਼ਿਲ੍ਹਾ ਪਰਿਸ਼ਦ ਦੀਆਂ 17 ’ਚੋਂ 13 ਸੀਟਾਂ ਜਿੱਤੀਆਂ,

ਪੰਚਾਇਤ ਸੰਮਤੀਆਂ 'ਤੇ ਵੀ ਕੀਤਾ ਕਬਜ਼ਾ; ‘ਆਪ’ ਨੇ ਜ਼ਿਲ੍ਹਾ ਪਰਿਸ਼ਦ ਦੀਆਂ 4 ਸੀਟਾਂ ਜਿੱਤੀਆਂ

  • fb
  • twitter
  • whatsapp
  • whatsapp
featured-img featured-img
ਗੋਨਿਆਣਾ ਬਲਾਕ ਦੇ ਕਿਲੀ ਨਿਹਾਲ ਸਿੰਘ ਵਾਲਾ ਜਿਲ੍ਹਾ ਪਰਿਸ਼ਦ ਜੋਨ ਦੇ ਜੇਤੂ ਉਮੀਦਵਾਰ ਸੁਖਵਿੰਦਰ ਕੌਰ ਆਪਣੇ ਸਮਰਥਕਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ।
Advertisement

ਜ਼ਿਲ੍ਹਾ ਪਰਿਸ਼ਦ ਚੋਣ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਵਿਚ ਹੁੰਝਾਫ਼ੇਰ ਜਿੱਤ ਦਰਜ ਕੀਤੀ ਹੈ। ਜ਼ਿਲ੍ਹੇ ਵਿਚ ਪੈਂਦੀਆਂ ਕੁੱਲ 17 ਸੀਟਾਂ ਵਿਚੋਂ ਅਕਾਲੀ ਦਲ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ। ਮੋੜ ਹਲਕੇ ਵਿਚ ਪੈਂਦੀਆਂ 4 ਸੀਟਾਂ ਵਿਚੋਂ 3 ਅਤੇ ਤਲਵੰਡੀ ਦੀ ਇੱਕ ਸੀਟ ’ਤੇ ਜਿੱਤ ਪ੍ਰਾਪਤ ਕਰਕੇ ‘ਆਪ’ ਨੇ 4 ਸੀਟਾਂ ਜਿੱਤੀਆਂ ਹਨ। ਚੋਣ ਨਤੀਜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਵਿਚ ਜ਼ਿਲ੍ਹਾ ਪਰਿਸ਼ਦ ਦੀਆਂ ਸਾਰੀਆਂ 4 ਸੀਟਾਂ, ਫ਼ੂਲ ਦੀਆਂ 2, ਤਲਵੰਡੀ ਸਾਬੋ ਹਲਕੇ ਦੀਆਂ 3 ਵਿਚੋਂ 3 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਵਿਚ ਤਲਵੰਡੀ ਸਾਬੋ ਹਲਕੇ ਜ਼ੋਨ ਸੀਗੋਂ ਵਿਚੋਂ ਬੂਟਾ ਸਿੰਘ ਤੇ ਜ਼ੋਨ ਬੰਗੀ ਰੁਲਦੂ ਵਿਚੋਂ ਜਸਪਾਲ ਕੌਰ ਜੇਤੂ ਰਹੇ।

ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਵਿਚ ਫ਼ੂਸ ਮੰਡੀ ਜ਼ੋਨ ਤੋਂ ਗੁਰਵਿੰਦਰ ਕੌਰ, ਬਾਂਡੀ ਤੋਂ ਮਨਜੀਤ ਕੌਰ, ਜੈ ਸਿੰਘ ਵਾਲਾ ਜ਼ੋਨ ਤੋਂ ਗੁਰਇਕਬਾਲ ਸਿੰਘ ਬਰਾੜ, ਬਹਿਮਣ ਦੀਵਾਨਾ ਤੋਂ ਜਸਕਰਨ ਕੌਰ ਜੇਤੂ ਰਹੀ। ਦੂਜੇ ਪਾਸੇ ਭੁੱਚੋਂ ਮੰਡੀ ਹਲਕੇ ਦੇ ਜ਼ੋਨ ਭੁੱਚੋਂ ਕਲਾਂ ਤੋਂ ਗੁਰਜਿੰਦਰ ਸਿੰਘ, ਪੂਹਲਾ ਤੋਂ ਸਵਰਨ ਸਿੰਘ, ਕਿਲੀ ਨਿਹਾਲ ਸਿੰਘ ਤੋਂ ਸੁਖਵਿੰਦਰ ਕੌਰ ਤੇ ਬਲਾਹੜ ਵਿੰਝੂ ਜ਼ੋਨ ਤੋਂ ਬਲਜੀਤ ਕੌਰ ਜਿੱਤਣ ਵਿਚ ਸਫ਼ਲ ਰਹੀ ਹੈ। ਫ਼ੂਲ ਹਲਕੇ ਦੀ ਬੁਰਜ ਗਿੱਲ ਸੀਟ ਤੋਂ ਸੁਖਦੀਪ ਸਿੰਘ ਤੇ ਸਿਰੀਏਵਾਲਾ ਜ਼ੋਨ ਤੋਂ ਜਸਪਾਲ ਸਿੰਘ ਜੇਤੂ ਰਹੇ ਹਨ । ਮੋੜ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਈਸਰਖਾਨਾ ਜ਼ੋਨ ਤੋਂ ਅਕਾਲੀ ਦਲ ਦੇ ਹਰਭਜਨ ਸਿੰਘ, ਜਦਕਿ ਜੋਧਪੁਰ ਜ਼ੋਨ ਤੋਂ ‘ਆਪ’ ਦੇ ਬੂਟਾ ਸਿੰਘ ਸੰਦੋਹਾ, ਕਰਾੜਵਾਲਾ ਤੋਂ ਗੁਰਦੀਪ ਕੌਰ ਅਤੇ ਮੰਡੀ ਕਲਾਂ ਰਾਣੀ ਕੌਰ ਜੇਤੂ ਰਹੀ ਹੈ। ਜਦੋਂਕਿ ਚੌਥਾ ਉਮੀਦਵਾਰ ਹਰਪ੍ਰੀਤ ਸਿੰਘ ਤਲਵੰਡੀ ਦੇ ਪੱਕਾ ਕਲ੍ਹਾਂ ਜ਼ੋਨ ਤੋਂ ਦੇਰ ਆਏ ਨਤੀਜੇ ਦੌਰਾਨ ਜੇਤੂ ਰਿਹਾ।

Advertisement

ਪੰਚਾਇਤ ਸਮਿਤੀ ਦੀ ਗੱਲ ਕਰੀਏ ਤਾਂ ਭੁੱਚੋ ਤੇ ਗੋਨਿਆਣਾ ਬਲਾਕ ’ਤੇ ਅਕਾਲੀ ਦਲ ਦਾ ਮੁਕੰਮਲ ਕਬਜ਼ਾ ਰਿਹਾ। ਇਸੇ ਤਰ੍ਹਾਂ ਪੰਚਾਇਤ ਸਮਿਤੀ ਦੀਆਂ ਕੁੱਲ 137 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 79, ਕਾਂਗਰਸ ਦੇ 16 ਅਤੇ ਅਜ਼ਾਦ 7 ਉਮੀਦਵਾਰ ਜੇਤੂ ਰਹੇ ਹਨ। ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 1, ਕਾਂਗਰਸ 2, ਸ਼੍ਰੋਮਣੀ ਅਕਾਲੀ ਦਲ 11 ਸੀਟਾਂ ਅਤੇ 1 ਸੀਟ ’ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ। ਬਲਾਕ ਫੂਲ ਦੀਆਂ ਕੁੱਲ 18 ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ 3, ਸ਼੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ। ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ’ਚੋਂ ਕਾਂਗਰਸ ਨੇ 2 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ’ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।

Advertisement

ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਨੇ 1, ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ। ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ’ਚੋਂ ਆਪ ਨੇ 8, ਸ਼੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ। ਬਲਾਕ ਮੌੜ ਦੀਆਂ ਕੁੱਲ 15 ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 6 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ। ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 6 ਅਤੇ ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ

Advertisement
×