DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda: ਇੱਕ ਰਾਤ ਵਿੱਚ 56 ਮਿਲੀਮੀਟਰ ਮੀਂਹ; 7 ਜੁਲਾਈ ਤੱਕ ਭਾਰੀ ਵਰਖਾ ਦੇ ਆਸਾਰ

ਮੌਨਸੂਨ ਨਾਲ ਗਰਮੀ ਤੋਂ ਰਾਹਤ ਅਤੇ ਝੋਨੇ ਸਮੇਤ ਖਰੀਫ਼ ਫਸਲਾਂ ਨੂੰ ਮਿਲੇਗਾ ਵੱਡਾ ਲਾਭ; ਕਿਸਾਨਾਂ ਲਈ ਐਡਵਾਇਜ਼ਰੀ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦੱਖਣ-ਪੱਛਮੀ ਮੌਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਨਾਲ ਬਠਿੰਡਾ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਨੂੰ 56 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸ ਮੀਂਹ ਕਾਰਨ ਲੋਕਾਂ ਨੂੰ ਭਾਰੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਮਿਲੀ ਹੈ। ਦੂਜੇ ਪਾਸੇ, ਭਾਰਤੀ ਮੌਸਮ ਵਿਭਾਗ (IMD) ਨੇ 2 ਤੋਂ 7 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਅਨੁਸਾਰ, ਮੌਨਸੂਨ ਦੀ ਇਸ ਸਰਗਰਮੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਥਾਵਾਂ 'ਤੇ ਚੰਗਾ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣੀ ਜਾਰੀ ਰਹੇਗੀ।

Advertisement

ਫਸਲਾਂ ਲਈ ਵਰਦਾਨ ਅਤੇ ਖਰਚਿਆਂ ਵਿੱਚ ਕਮੀਖੇਤੀਬਾੜੀ ਮਾਹਿਰਾਂ ਮੁਤਾਬਕ ਇਹ ਮੀਂਹ ਝੋਨੇ ਦੀ ਲਵਾਈ, ਨਰਮੇ, ਮੱਕੀ, ਸਬਜ਼ੀਆਂ ਅਤੇ ਚਾਰੇ ਵਾਲੀਆਂ ਫਸਲਾਂ ਲਈ ਵਰਦਾਨ ਸਾਬਤ ਹੋਵੇਗਾ। ਮਿੱਟੀ ਵਿੱਚ ਨਮੀ ਵਧਣ ਕਾਰਨ ਖੇਤਾਂ ਨੂੰ ਸਿੰਚਾਈ ਦੀ ਲੋੜ ਘਟੇਗੀ, ਜਿਸ ਨਾਲ ਬਿਜਲੀ ਅਤੇ ਡੀਜ਼ਲ ਦੀ ਵੱਡੀ ਬੱਚਤ ਹੋਵੇਗੀ ਅਤੇ ਕਿਸਾਨਾਂ ਦੇ ਖਰਚਿਆਂ ਵਿੱਚ ਕਮੀ ਆਵੇਗੀ। ਇਸ ਦੇ ਨਾਲ ਹੀ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਅਤੇ ਪਸ਼ੂਆਂ ਨੂੰ ਵੀ ਗਰਮੀ ਤੋਂ ਸੁਖਾਵਾਂ ਮਾਹੌਲ ਮਿਲੇਗਾ।

Advertisement

ਕਿਸਾਨਾਂ ਲਈ ਖ਼ਾਸ ਸਲਾਹ (ਐਡਵਾਇਜ਼ਰੀ)ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਦੀ ਮੌਸਮ ਵਿਗਿਆਨੀ ਡਾ. ਜਤਿੰਦਰ ਕੌਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਰੱਖਣ। ਉਨ੍ਹਾਂ ਕਿਹਾ ਕਿ ਮੀਂਹ ਦੇ ਦੌਰਾਨ ਖੇਤਾਂ ਵਿੱਚ ਖਾਦਾਂ ਪਾਉਣ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਕਿਸਾਨ ਵੀਰ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਆਧਾਰ 'ਤੇ ਹੀ ਆਪਣੇ ਖੇਤੀਬਾੜੀ ਦੇ ਅਗਲੇ ਕੰਮ ਤੈਅ ਕਰਨ।

Advertisement
×