DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Barnala MC Polls: ਬਰਨਾਲਾ ਚੋਣਾਂ ’ਚ ਧੱਕੇਸ਼ਾਹੀ ਅਤੇ ਬੂਥ ਕੈਪਚਰਿੰਗ ਦੇ ਦੋਸ਼; ਅਕਾਲੀ ਦਲ ਜਾਵੇਗਾ ਹਾਈ ਕੋਰਟ

ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਧੱਕੇਸ਼ਾਹੀ, ਵੋਟਰ ਸੂਚੀਆਂ ਵਿੱਚ ਹੇਰਾਫ਼ੇਰੀ ਅਤੇ ਬੂਥ ਕੈਪਚਰਿੰਗ ਦੇ ਦੋਸ਼ ਲਗਾਏ ਹਨ। ਬਰਨਾਲਾ ਦੀ ਅਕਾਲੀ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਸ਼ਾਸਨਿਕ ਧੱਕੇਸ਼ਾਹੀ ਵਿਰੁੱਧ...

  • fb
  • twitter
  • whatsapp
  • whatsapp
featured-img featured-img
ਬਰਨਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ।
Advertisement

ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਧੱਕੇਸ਼ਾਹੀ, ਵੋਟਰ ਸੂਚੀਆਂ ਵਿੱਚ ਹੇਰਾਫ਼ੇਰੀ ਅਤੇ ਬੂਥ ਕੈਪਚਰਿੰਗ ਦੇ ਦੋਸ਼ ਲਗਾਏ ਹਨ। ਬਰਨਾਲਾ ਦੀ ਅਕਾਲੀ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਸ਼ਾਸਨਿਕ ਧੱਕੇਸ਼ਾਹੀ ਵਿਰੁੱਧ ਉਹ ਜਲਦੀ ਹੀ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਇਸ ਸਬੰਧੀ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਸੂਬਾ ਮੀਤ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਨੇ ਪ੍ਰਸ਼ਾਸਨ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ।

Advertisement

ਅਕਾਲੀ ਆਗੂਆਂ ਨੇ ਦੋਸ਼ ਲਾਇਆ, ''ਚੋਣਾਂ ਵਾਲੇ ਦਿਨ ਵੱਖ-ਵੱਖ ਵਾਰਡਾਂ ਵਿੱਚ ਸੀ ਸੀ ਟੀ ਵੀ (CCTV) ਕੈਮਰੇ ਬੰਦ ਕਰ ਦਿੱਤੇ ਗਏ। ਅਕਾਲੀ ਦਲ ਦੇ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਨੂੰ ਧੱਕੇ ਨਾਲ ਬਾਹਰ ਕੱਢ ਦਿੱਤਾ ਗਿਆ ਤੇ ਬੂਥ ਕੈਪਚਰਿੰਗ ਕੀਤੀ ਗਈ। ਅਕਾਲੀ ਵਰਕਰਾਂ ਨਾਲ ਪੁਲੀਸ ਵੱਲੋਂ ਝੜਪ ਕੀਤੀ ਗਈ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ।''

Advertisement

ਆਗੂਆਂ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਕਾਊਂਟਿੰਗ (ਗਿਣਤੀ) ਵੇਲੇ ਉਮੀਦਵਾਰਾਂ ਨੂੰ ਬੈਲਟ ਬਾਕਸਾਂ ਦੀਆਂ ਸੀਲਾਂ ਤੱਕ ਨਹੀਂ ਦਿਖਾਈਆਂ ਗਈਆਂ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਵਿੱਚ ਮਹਿਜ਼ 7 ਵੋਟਾਂ ਦੇ ਫ਼ਰਕ ਨਾਲ ਹਰਾਏ ਗਏ ਉਮੀਦਵਾਰ ਵੱਲੋਂ ਦੁਬਾਰਾ ਗਿਣਤੀ ਦੀ ਮੰਗ ਕੀਤੀ ਗਈ, ਪਰ ਪ੍ਰਸ਼ਾਸਨ ਨੇ ਅਰਜ਼ੀ ਲੈਣ ਦੇ ਬਾਵਜੂਦ ਰੀ-ਕਾਊਂਟਿੰਗ (ਦੁਬਾਰਾ ਗਿਣਤੀ) ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਅਕਾਲੀ ਦਲ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਹੀ ਧੱਕੇਸ਼ਾਹੀ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਨੂੰ ਐੱਨ ਓ ਸੀ (NOC) ਨਹੀਂ ਦਿੱਤੀਆਂ ਗਈਆਂ ਅਤੇ ਕਈਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੇ ਰੋਜ਼ਾਨਾ ਚਾਰ-ਚਾਰ ਵਾਰ ਨਵੇਂ ਲਿੰਕ ਭੇਜੇ ਜਾਂਦੇ ਸਨ। ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਰਾਤੋ-ਰਾਤ ਵੋਟਰ ਸੂਚੀਆਂ ਸੋਧ ਕੇ ਸਵੇਰੇ ਨਵੀਆਂ ਸੂਚੀਆਂ ਭੇਜ ਦਿੱਤੀਆਂ ਜਾਂਦੀਆਂ ਸਨ। ਅਕਾਲੀ ਆਗੂਆਂ ਮੁਤਾਬਕ ਵਾਰਡ ਨੰਬਰ 49 ਦੇ ਉਮੀਦਵਾਰ ਸੋਨੀ ਜਾਗਲ ਅਤੇ ਵਾਰਡ ਨੰਬਰ 36 ਸਮੇਤ ਕਈ ਵਾਰਡਾਂ ਵਿੱਚ ਵੋਟਾਂ 4 ਤੋਂ 5 ਕਿਲੋਮੀਟਰ ਦੂਰ ਦੂਜੇ ਇਲਾਕਿਆਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਮਰੇ ਹੋਏ ਵਿਅਕਤੀਆਂ ਅਤੇ ਕੈਨੇਡਾ ਗਏ ਲੋਕਾਂ ਦੀਆਂ ਵੋਟਾਂ ਵੀ ਭੁਗਤਾਈਆਂ ਗਈਆਂ।

ਅਕਾਲੀ ਆਗੂਆਂ ਨੇ ਕਿਹਾ ਕਿ ਉਹ ਬੂਥਾਂ ਦੀ ਵੀਡੀਓਗ੍ਰਾਫ਼ੀ ਅਤੇ ਹੋਰ ਸਬੂਤ ਕਾਨੂੰਨੀ ਤੌਰ ’ਤੇ ਇਕੱਠੇ ਕਰ ਰਹੇ ਹਨ ਤੇ ਆਰ ਟੀ ਆਈ (RTI) ਰਾਹੀਂ ਜਾਣਕਾਰੀ ਮੰਗੀ ਜਾ ਰਹੀ ਹੈ। ਪਾਰਟੀ ਇਸ ਸਾਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਵੇਗੀ ਅਤੇ ਇਨਸਾਫ਼ ਲੈ ਕੇ ਰਹੇਗੀ।

Advertisement
×