DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਨਭੌਰਾ ਵਾਸੀ ਦੀ ਸਊਦੀ ਅਰਬ ਵਿੱਚ ਹਾਦਸੇ ਕਾਰਨ ਮੌਤ

ਨੇੜਲੇ ਪਿੰਡ ਬਨਭੌਰਾ ਵਾਸੀ ਹਰਜੀਤ ਸਿੰਘ (40) ਦੀ ਸਊਦੀ ਅਰਬ ’ਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਹਰਜੀਤ ਸਿੰਘ 14 ਸਾਲਾਂ ਤੋਂ ਸਾਊਦੀ ਅਰਬ ‘ਚ ਟਰੱਕ ਡਰਾਈਵਰ ਸੀ ਅਤੇ ਪਿਛਲੇ ਸਾਲ ਉਸ...

  • fb
  • twitter
  • whatsapp
  • whatsapp
Advertisement

ਨੇੜਲੇ ਪਿੰਡ ਬਨਭੌਰਾ ਵਾਸੀ ਹਰਜੀਤ ਸਿੰਘ (40) ਦੀ ਸਊਦੀ ਅਰਬ ’ਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਹਰਜੀਤ ਸਿੰਘ 14 ਸਾਲਾਂ ਤੋਂ ਸਾਊਦੀ ਅਰਬ ‘ਚ ਟਰੱਕ ਡਰਾਈਵਰ ਸੀ ਅਤੇ ਪਿਛਲੇ ਸਾਲ ਉਸ ਨੇ ਵੱਡੇ ਬੇਟੇ ਅਨਮੋਲਦੀਪ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੀ। ਮ੍ਰਿਤਕ ਦੇ ਛੋਟੇ ਪੁੱਤਰ ਮਨਰਾਜ ਸਿੰਘ ਨੇ ਦੱਸਿਆ ਕਿ ਉਹ ਰਿਆਧ ਸ਼ਹਿਰ ਤੋਂ ਟਰਾਲੇ ‘ਚ ਮਾਲ ਭਰ ਕੇ ਜਾ ਰਿਹਾ ਸੀ ਕਿ ਅੱਗੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਤੋਂ ਕੁਝ ਸਮੇਂ ਬਾਅਦ ਰਾਤ 2 ਵਜੇ ਉੱਥੇ ਰਹਿੰਦੇ ਵੱਡੇ ਭਰਾ ਨੇ ਫੋਨ ’ਤੇ ਦੱਸਿਆ ਕਿ ਪਿਤਾ ਨਾਲ ਹਾਦਸਾ ਹੋ ਗਿਆ ਹੈ। ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਗੋਗੀ ਪ੍ਰਧਾਨ ਤੇ ਰਿਸ਼ਤੇਦਾਰਾਂ ਅਮਰੀਕ ਸਿੰਘ ਪੇਦਨੀ ਨੇ ਦੱਸਿਆ ਕਿ ਪਰਿਵਾਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਸੀ, ਜਿਨ੍ਹਾਂ ਨੂੰ ਠੀਕ ਕਰਨ ਲਈ ਦੋਵੇਂ ਪਿਉ-ਪੁੱਤਾਂ ਨੇ ਆਪਣਾ ਘਰ ਤੇ ਦੇਸ਼ ਛੱਡਿਆ। ਉਨ੍ਹਾਂ ਸਮਾਜ ਸੇਵੀਆਂ ਤੇ ਉੱਥੇ ਰਹਿੰਦੇ ਪੰਜਾਬੀਆਂ ਸਮੇਤ ਸਰਕਾਰ ਨੂੰ ਮ੍ਰਿਤਕ ਹਰਜੀਤ ਸਿੰਘ ਦੀ ਦੇਹ ਦੇਸ਼ ਲਿਆਉਣ ਲਈ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।

Advertisement

Advertisement
Advertisement
×