ਬਾਜਵਾ ਵੱਲੋਂ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਬਾਜਵਾ ਵੱਲੋਂ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੂਨ

 

ਮੁੱਖ ਅੰਸ਼

  • ਕਿਸਾਨਾਂ ਨੂੰ ਦੋ ਸਾਲਾਂ ਤੋਂ ਗੰਨੇ ਦੇ ਬਕਾਏ ਨਾ ਮਿਲਣ ਦਾ ਮੁੱਦਾ ਚੁੱਕਿਆ; ਬਾਜਵਾ ਨੇ ਇੱਕ ਵੀਡੀਓ ਵੀ ਕੀਤੀ ਸਾਂਝੀ

ਗੰਨਾ ਕਾਸ਼ਤਕਾਰਾਂ ਦੇ ਦੋ ਵਰ੍ਹਿਆਂ ਤੋਂ ਗੰਨਾ ਮਿੱਲਾਂ ਵੱਲ ਖੜ੍ਹੇ ਬਕਾਏ ਬਾਰੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਂਝੀ ਚਿੱਠੀ ਲਿਖੀ ਹੈ। ਸ੍ਰੀ ਬਾਜਵਾ ਨੇ ਅੱਜ ਇੱਕ ਵੀਡੀਓ ਸ਼ੇਅਰ ਕਰਕੇ ਵੀ ਮਾਮਲੇ ਨੂੰ ਜਨਤਕ ਕੀਤਾ ਹੈ ਜਿਸ ’ਚ ਕੈਪਟਨ ਅਮਰਿੰਦਰ ਸਿੰਘ ’ਤੇ ਤੀਰ ਛੱਡੇ ਗਏ ਹਨ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਵਿਧਾਇਕ ਜੋਗਿੰਦਰਪਾਲ ਨੇ ਮੁੱਖ ਮੰਤਰੀ ਨੂੰ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਜਾਰੀ ਕਰਾਉਣ ਬਾਰੇ ਸਾਂਝੀ ਚਿੱਠੀ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬ ਦੇ ਕਰੀਬ 70 ਹਜ਼ਾਰ ਗੰਨਾ ਕਾਸ਼ਤਕਾਰ ਪਰਿਵਾਰਾਂ ਦੇ 2018-19 ਤੇ 2019-20 ਦੇ ਕੁੱਲ 681.48 ਕਰੋੜ ਰੁਪਏ ਦੇ ਬਕਾਏ ਗੰਨਾ ਮਿੱਲਾਂ ਵੱਲ ਖੜ੍ਹੇ ਹਨ ਜਿਨ੍ਹਾਂ ’ਚੋਂ 298.48 ਕਰੋੜ ਰੁਪਏ ਇਕੱਲੇ ਸਹਿਕਾਰੀ ਮਿੱਲਾਂ ਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ, ‘ਕਿਸਾਨਾਂ ਨੇ ਤੁਹਾਡੇ (ਮੁੱਖ ਮੰਤਰੀ) ਹੁਕਮ ਮੰਨਦੇ ਹੋਏ ਖੇਤੀ ਵਿਭਿੰਨਤਾ ਦਾ ਰਾਹ ਚੁਣਿਆ। ਅੱਜ ਉਹ ਆਪਣਾ ਹੱਕ ਮੰਗ ਰਹੇ ਹਨ ਜਦਕਿ ਨਿਯਮਾਂ ਮੁਤਾਬਿਕ ਗੰਨਾ ਮਿੱਲਾਂ ਨੇ 14 ਦਿਨਾਂ ਅੰਦਰ ਅਦਾਇਗੀ ਕਰਨੀ ਹੁੰਦੀ ਹੈ।’ ਸ੍ਰੀ ਬਾਜਵਾ ਨੇ ਕਿਹਾ ਕਿ ਏਬੀ ਸ਼ੂਗਰ ਦਸੂਹਾ ਅਤੇ ਅਮਲੋਹ ਸ਼ੂਗਰ ਮਿੱਲਾਂ ਨੇ ਦੋਵਾਂ ਸੀਜ਼ਨਾਂ ਦੀ ਅਦਾਇਗੀ ਕਰ ਦਿੱਤੀ ਹੈ। ਫਿਰ ਦੂਸਰੀਆਂ ਮਿੱਲਾਂ ਕਿਉਂ ਪਿੱਛੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All