DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਰਟੀ ਵਿੱਚ ਖਿੱਚੋ-ਤਾਣ ਦੌਰਾਨ ਬਾਜਵਾ ਦਾਅ ਲਾਉਣ ਦੇ ਰੌਂਅ ’ਚ

ਸੈਸ਼ਨ ਵਿਚਾਲੇ ਛੱਡ ਦਿੱਲੀ ਪੁੱਜੇ ਸਨ ਵਿਰੋਧੀ ਧਿਰ ਦੇ ਨੇਤਾ

  • fb
  • twitter
  • whatsapp
  • whatsapp
Advertisement

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪੰਜਾਬ ਕਾਂਗਰਸ ਵਿਚਲੇ ਸਿਆਸੀ ਕਲੇਸ਼ ਨੂੰ ਖ਼ਤਮ ਕਰਵਾਉਣ ਲਈ ਪੈਂਤੜਾ ਬਦਲਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ’ਚ ਦੋ ਗੇੜ ਦੀ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ। ਬੇਸ਼ੱਕ ਇਨ੍ਹਾਂ ਮੀਟਿੰਗਾਂ ਨੂੰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਤਿਆਰੀ ਨਾਲ ਜੋੜਿਆ ਗਿਆ ਪ੍ਰੰਤੂ ਬਾਜਵਾ ਨੇ ਇਨ੍ਹਾਂ ਮੀਟਿੰਗਾਂ ਜ਼ਰੀਏ ਪੰਜਾਬ ਕਾਂਗਰਸ ਵਿਚਲੇ ਸੰਕਟ ਨੂੰ ਫੋਕਸ ਕੀਤਾ ਸੀ। ਬਾਜਵਾ ਕੱਲ੍ਹ ਹੀ ਸੈਸ਼ਨ ਦੌਰਾਨ ਦਿੱਲੀ ਚਲੇ ਗਏ ਸਨ ਜਿੱਥੇ ਉਨ੍ਹਾਂ ਵੱਲੋਂ ਹਾਈਕਮਾਂਡ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਦੀ ਚਰਚਾ ਹੈ।

ਉਨ੍ਹਾਂ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਪਣੀ ਰਿਹਾਇਸ਼ ’ਤੇ ਕਾਂਗਰਸੀ ਵਿਧਾਇਕਾਂ ਨੂੰ ਡਿਨਰ ਦਿੱਤਾ ਸੀ। ਉਸ ਮਗਰੋਂ ਕਾਂਗਰਸੀ ਵਿਧਾਇਕਾਂ ਨਾਲ ਮੁੜ ਮੀਟਿੰਗ ਕੀਤੀ ਜਿਸ ’ਚ ਉਨ੍ਹਾਂ ਨੇ ਸਮੂਹਿਕ ਫ਼ੈਸਲਾ ਲਿਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਪੰਜਾਬ ਕਾਂਗਰਸ ’ਚ ਬਣੇ ਸੰਕਟ ਨੂੰ ਨਿਬੇੜਨ ਲਈ ਕਿਹਾ ਜਾਵੇ। ਸਾਰੇ ਵਿਧਾਇਕਾਂ ਨੇ ਪੰਜ ਦਿਨ ਪਹਿਲਾਂ ਚਿੱਠੀ ਲਿਖ ਕੇ ਰਾਹੁਲ ਗਾਂਧੀ ਤੋਂ ਸਮਾਂ ਮੰਗਿਆ ਸੀ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਜਿਸ ਕਰਕੇ ਹਾਲੇ ਰਾਹੁਲ ਗਾਂਧੀ ਨੇ ਹੁੰਗਾਰਾ ਨਹੀਂ ਭਰਿਆ। ਚਰਚੇ ਇਹ ਵੀ ਹਨ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਧੜੇਬੰਦੀ ਦੌਰਾਨ ਇੱਕ ਤੀਜੇ ਧੜੇ ਵਜੋਂ ਉੱਭਰ ਰਹੇ ਹਨ, ਜਦੋਂ ਚੰਨੀ ਅਤੇ ਵੜਿੰਗ ਧੜਾ ਆਪਸ ’ਚ ਆਹਮੋ ਸਾਹਮਣੇ ਸਨ ਅਤੇ ਦੋਵੇਂ ਧੜੇ ਮੀਟਿੰਗਾਂ ਕਰ ਰਹੇ ਸਨ ਤਾਂ ਉਸ ਵਕਤ ਬਾਜਵਾ ਨੇ ਦੋਵੇਂ ਧੜਿਆਂ ਤੋਂ ਇੱਕੋ ਜਿੰਨੀ ਰੱਖੀ ਹੋਈ ਸੀ। ਬਾਜਵਾ ਸਿਰਫ਼ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ’ਤੇ ਚੰਨੀ ਧੜੇ ਦੀ ਮੀਟਿੰਗ ’ਚ ਸ਼ਾਮਲ ਹੋਏ ਸਨ ਪ੍ਰੰਤੂ ਉਨ੍ਹਾਂ ਨੇ ਨਿਰਪੱਖ ਹੋਣ ਦਾ ਪ੍ਰਭਾਵ ਦਿੱਤਾ ਸੀ। ਦੋ ਧਿਰਾਂ ਦੀ ਲੜਾਈ ’ਚ ਉਹ ਨਿਰਪੱਖ ਚਿਹਰੇ ਵਜੋਂ ਵਿਚਰ ਕੇ ਸਿਆਸੀ ਦਾਅ ਲਾਉਣ ਦੇ ਰੌਂਅ ਵਿੱਚ ਵੀ ਹੋ ਸਕਦੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਮੀਟਿੰਗ ਵੀ ਕੀਤੀ ਸੀ। ਸੂਤਰਾਂ ਅਨੁਸਾਰ ਚੰਨੀ ਧੜਾ ਵੀ ਹੁਣ ਇਹ ਸੋਚਣ ਲੱਗਿਆ ਹੈ ਕਿ ਰਾਜਾ ਵੜਿੰਗ ਨੂੰ ਉਤਾਰ ਕੇ ਕਿਸੇ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਸਭ ਉਸ ਨਾਲ ਚੱਲਣਗੇ। ਪਹਿਲਾਂ ਚਰਨਜੀਤ ਚੰਨੀ ਖ਼ੁਦ ਪ੍ਰਧਾਨ ਬਣਨ ਦੇ ਸੁਪਨੇ ਦੇਖ ਰਹੇ ਸਨ। ਚੰਨੀ ਧੜਾ ਹਾਲੇ ਹਾਈਕਮਾਂਡ ਦੇ ਮੂੰਹ ਵੱਲ ਦੇਖ ਰਿਹਾ ਹੈ। ਸੰਸਦ ਦਾ ਸੈਸ਼ਨ ਚੱਲਦਾ ਹੋਣ ਕਰਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰਾਂ ਦੇ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਦਿੱਲੀ ’ਚ ਹਨ।

Advertisement

Advertisement
Advertisement
×