DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗ ਦੇ ਸਾਏ ਹੇਠ Tehran ਦੇ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

  • fb
  • twitter
  • whatsapp
  • whatsapp
Advertisement

ਇਰਾਨ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਤਹਿਰਾਨ ਵਿਚ ਮੰਗਲਵਾਰ ਨੂੰ ਜੰਗ ਦੇ ਸਾਏ ਹੇਠ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਾਲ 1941 ਵਿੱਚ ਸਥਾਪਿਤ ਹੋਇਆ ਇਹ ਇਤਿਹਾਸਕ ਗੁਰਦੁਆਰਾ ਤਹਿਰਾਨ ਦੇ ਜਨ-ਜੀਵਨ ਅਤੇ ਇੱਥੋਂ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕਾ ਹੈ।

ਮੌਜੂਦਾ ਹਾਲਾਤ ਵਿੱਚ ਬਣੇ ਗੰਭੀਰ ਸੰਕਟ ਦੇ ਬਾਵਜੂਦ ਖ਼ੁਸ਼ੀ ਅਤੇ ਵਾਢੀ ਦੇ ਇਸ ਤਿਉਹਾਰ ਨੂੰ ਮਨਾਉਂਦੇ ਸਿੱਖ ਸ਼ਰਧਾਲੂਆਂ ਦੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ। ਤਹਿਰਾਨ ਦੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ ਖ਼ਾਲਸਾ ਸਾਜਨਾ ਦਿਵਸ 'ਤੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।

Advertisement

ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਪੂਰੀ ਮਰਿਆਦਾ ਨਾਲ ਸੰਪੰਨ ਹੋਈ। ਇਸ ਮੌਕੇ ਸੰਗਤ ਵੱਲੋਂ ਰਵਾਇਤੀ ‘ਚੋਲਾ ਚੜ੍ਹਾਉਣ’ ਦੀ ਰਸਮ ਨਿਭਾਈ ਗਈ। ਜੰਗ ਦੇ ਇਸ ਹਨੇਰੇ ਦੌਰ ਵਿੱਚ ਗੁਰੂ ਘਰ ਵਿਚ ਅਤੁੱਟ ਵਰਤਦੇ ਲੰਗਰ ਦੀਆਂ ਤਸਵੀਰਾਂ ਮਨੁੱਖੀ ਜਜ਼ਬੇ, ਆਸ ਅਤੇ ਦਲੇਰੀ ਦੇ ਪ੍ਰਤੀਕ ਵਜੋਂ ਉੱਭਰ ਕੇ ਸਾਹਮਣੇ ਆਈਆਂ ਹਨ।

Advertisement

ਜ਼ਿਕਰਯੋਗ ਹੈ ਕਿ ਤਹਿਰਾਨ ਸਥਿਤ ਭਾਈ ਗੰਗਾ ਸਿੰਘ ਗੁਰਦੁਆਰਾ ਇੱਥੇ ਆਉਣ ਵਾਲੇ ਭਾਰਤੀ ਆਗੂਆਂ ਦੇ ਇਰਾਨ ਦੌਰੇ ਦਾ ਅਹਿਮ ਪੜਾਅ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਈ 2016 ਨੂੰ ਆਪਣੇ ਦੋ ਦਿਨਾ ਸਰਕਾਰੀ ਦੌਰੇ ਦੀ ਸ਼ੁਰੂਆਤ ਇਸੇ ਅਸਥਾਨ ਦੇ ਦਰਸ਼ਨਾਂ ਨਾਲ ਕੀਤੀ ਸੀ। ਧਿਆਨ ਰਹੇ ਕਿ ਸਾਲ 2001 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਫੇਰੀ ਤੋਂ ਬਾਅਦ, 15 ਸਾਲਾਂ ਦੇ ਵਕਫ਼ੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੁਵੱਲਾ ਅਧਿਕਾਰਤ ਦੌਰਾ ਸੀ।

Advertisement
×