ਬੈਂਸ ਵੱਲੋਂ ਦਰਿਆਈ ਪਾਣੀਆਂ ਦੀ ਰਾਇਲਟੀ ਸਬੰਧੀ ਮੁੱਖ ਮੰਤਰੀ ਨੂੰ ਪੱਤਰ : The Tribune India

ਬੈਂਸ ਵੱਲੋਂ ਦਰਿਆਈ ਪਾਣੀਆਂ ਦੀ ਰਾਇਲਟੀ ਸਬੰਧੀ ਮੁੱਖ ਮੰਤਰੀ ਨੂੰ ਪੱਤਰ

ਬੈਂਸ ਵੱਲੋਂ ਦਰਿਆਈ ਪਾਣੀਆਂ ਦੀ ਰਾਇਲਟੀ ਸਬੰਧੀ ਮੁੱਖ ਮੰਤਰੀ ਨੂੰ ਪੱਤਰ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਨਵੰਬਰ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਪੱਤਰ ਲਿਖ ਕੇ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਪਾਣੀਆਂ ਦੀ ਕੀਮਤ ਵਸੂਲੀ ਲਈ ਪਾਸ ਕੀਤੇ ਗਏ ਮਤੇ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਵਿਧਾਇਕ ਬੈਂਸ ਨੇ ਇੱਥੇ ਅੱਜ ਮੀਡੀਆ ਨੂੰ ਪੱਤਰ ਦੀਆਂ ਕਾਪੀਆਂ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਕੀਤੇ ਸੰਘਰਸ਼ ਤੋਂ ਬਾਅਦ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਰਾਜਸਥਾਨ, ਦਿੱਲੀ ਅਤੇ ਹਰਿਆਣਾ ਨੂੰ ਬਣਦੀ ਪਾਣੀਆਂ ਦੀ ਕੀਮਤ ਵਸੂਲੀ ਲਈ ਬਿੱਲ ਬਣਾ ਕੇ ਭੇਜਿਆ ਜਾਵੇ ਅਤੇ ਕੀਮਤ ਵਸੂਲ ਕੀਤੀ ਜਾਵੇ ਪਰ ਉਸ ਤੋਂ ਬਾਅਦ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਾਣਕਾਰੀ ਦਿੰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਪੰਜਾਬ ਦੇ ਪਾਣੀਆਂ ਦੀ ਕੀਮਤ ਸਿਰਫ਼ ਰਾਜਸਥਾਨ ਤੋਂ ਹੀ 16 ਲੱਖ ਕਰੋੜ ਰੁਪਏ ਵਸੂਲ ਲਈ ਜਾਵੇ ਤਾਂ ਪੰਜਾਬ ਦੇ ਕਿਸਾਨ ਦਾ ਕਰਜ਼ਾ ਉਤਰ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਿਰ ਚੜ੍ਹਿਆ ਕਰੀਬ 3 ਲੱਖ ਕਰੋੜ ਰੁਪਏ ਦਾ ਕਰਜ਼ਾ ਉਤਾਰ ਕੇ ਵੀ 12 ਲੱਖ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਵਿੱਚ ਆ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਆਸ ਪ੍ਰਗਟ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ’ਤੇ ਕਾਰਵਾਈ ਕਰਦੇ ਹੋਏ ਗੁਆਂਢੀ ਸੂਬਿਆਂ ਤੋਂ ਪਾਣੀਆਂ ਦੀ ਕੀਮਤ ਵਸੂਲੀ ਲਈ ਯਤਨ ਕਰਨਗੇ ਤੇ ਬਣਦੀ ਕੀਮਤ ਦਾ ਬਿੱਲ ਬਣਾ ਕੇ ਭੇਜਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All