DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia: AI ਨਾਲ ਸਿੱਖਿਆ ’ਚ ਨਕਲ ਦਾ ਸੰਕਟ; ਅਧਿਆਪਕਾਂ ਤੇ ਮਾਪਿਆਂ ’ਚ ਵਧੀ ਚਿੰਤਾ

ਸਕੂਲਾਂ ਵਿੱਚ ਲਿਖਤੀ ਟੈਸਟ, ਮੌਖਿਕ ਪ੍ਰੀਖਿਆਵਾਂ ਅਤੇ ਕਲਾਸਰੂਮ ਅਧਾਰਿਤ ਮੁਲਾਂਕਣ ਵਧਾਉਣ ਉੱਤੇ ਵੀ ਵਿਚਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਕੂਲਾਂ ਅੰਦਰ ਮਸਨੂਈ ਬੁੱਧੀ (AI) ਤਕਨਾਲੋਜੀ ਦੇ ਗਲਤ ਇਸਤੇਮਾਲ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇੱਕ ਸਰਵੇਖਣ ਅਨੁਸਾਰ ਲਗਪਗ 50 ਫੀਸਦੀ ਅਧਿਆਪਕਾਂ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨੂੰ ਚੈਟ ਜੀਪੀਟੀ ਵਰਗੇ ਏਆਈ ਟੂਲਾਂ ਦੀ ਮਦਦ ਨਾਲ ਨਕਲ ਕਰਨ ਤੋਂ ਰੋਕਣ ਵਿੱਚ ਅਸਮਰੱਥ ਮਹਿਸੂਸ ਕਰਦੇ ਹਨ। ਕਈ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਮਸਨੂਈ ਬੁੱਧੀ (AI) ਨਾਲ ਤਿਆਰ ਕੀਤੇ ਕੰਮ ਦੀ ਪਛਾਣ “ਬਹੁਤ ਮੁਸ਼ਕਲ” ਜਾਂ “ਲਗਪਗ ਅਸੰਭਵ” ਬਣ ਗਈ ਹੈ।

ਸਿੱਖਿਆ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਵਿਦਿਆਰਥੀਆਂ ਦੀ ਸੋਚਣ, ਲਿਖਣ ਅਤੇ ਖੁਦ ਸਿੱਖਣ ਦੀ ਯੋਗਤਾ ਕਮਜ਼ੋਰ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਹੁਣ ਆਪਣੀ ਮਿਹਨਤ ਦੀ ਬਜਾਏ ਤਕਨਾਲੋਜੀ ’ਤੇ ਵੱਧ ਨਿਰਭਰ ਹੋ ਰਹੇ ਹਨ, ਜਿਸ ਨਾਲ ਪੂਰੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ।

Advertisement

ਸੂਬੇ ਦੇ ਸਿੱਖਿਆ ਵਿਭਾਗ ਨੇ ਮੰਨਿਆ ਹੈ ਕਿ ਮਸਨੂਈ ਬੁੱਧੀ (ਏਆਈ) ਹੁਣ ਸਿੱਖਿਆ ਦਾ ਹਿੱਸਾ ਬਣ ਚੁੱਕਾ ਹੈ, ਪਰ ਇਸ ਦੀ ਵਰਤੋਂ ਲਈ ਸਖ਼ਤ ਨਿਯਮ ਅਤੇ ਨਿਗਰਾਨੀ ਲੋੜੀਂਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਨਵੀਆਂ ਗਾਈਡਲਾਈਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਮਸਨੂਈ ਬੁੱਧੀ ਦੀ ਜ਼ਿੰਮੇਵਾਰ ਵਰਤੋਂ ਯਕੀਨੀ ਬਣਾਈ ਜਾ ਸਕੇ। ਕੁਝ ਸਕੂਲਾਂ ਵਿੱਚ ਹੱਥ ਲਿਖੇ ਟੈਸਟ, ਮੌਖਿਕ ਪ੍ਰੀਖਿਆਵਾਂ ਅਤੇ ਕਲਾਸਰੂਮ ਅਧਾਰਿਤ ਮੁਲਾਂਕਣ ਵਧਾਉਣ ਉੱਤੇ ਵੀ ਵਿਚਾਰ ਹੋ ਰਿਹਾ ਹੈ। ਕਲਾਸਰੂਮ ਮੁਲਾਂਕਣ ਵਧਾਉਣ ਉੱਤੇ ਜ਼ੋਰ ਦੇ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਅਸਲੀ ਯੋਗਤਾ ਸਾਹਮਣੇ ਆ ਸਕੇ।

Advertisement

Advertisement
×