ਸੱਪ ਦੇ ਡੱਸਣ ਕਾਰਨ ਮਾਸੀ ਦੀ ਮੌਤ; ਭਾਣਜੇ ਦੀ ਹਾਲਤ ਗੰਭੀਰ
ਮਾਛੀਵਾੜਾ (ਪੱਤਰ ਪ੍ਰੇਰਕ): ਪਿੰਡ ਜੋਧਵਾਲ ਵਿਚ ਅੱਜ ਤੜਕੇ ਘਰ ਵਿਚ ਸੱਪ ਦੇ ਡੱਸਣ ਨਾਲ ਅਨੂ ਰਾਣੀ (30) ਦੀ ਮੌਤ ਹੋ ਗਈ, ਜਦਕਿ ਉਸ ਦਾ ਪੰਜ ਸਾਲਾ ਭਾਣਜਾ ਹਾਰਦਿਕ ਵਾਸੀ ਅੰਬਾਲਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅਨੂ ਰਾਣੀ...
Advertisement
ਮਾਛੀਵਾੜਾ (ਪੱਤਰ ਪ੍ਰੇਰਕ): ਪਿੰਡ ਜੋਧਵਾਲ ਵਿਚ ਅੱਜ ਤੜਕੇ ਘਰ ਵਿਚ ਸੱਪ ਦੇ ਡੱਸਣ ਨਾਲ ਅਨੂ ਰਾਣੀ (30) ਦੀ ਮੌਤ ਹੋ ਗਈ, ਜਦਕਿ ਉਸ ਦਾ ਪੰਜ ਸਾਲਾ ਭਾਣਜਾ ਹਾਰਦਿਕ ਵਾਸੀ ਅੰਬਾਲਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅਨੂ ਰਾਣੀ ਮੰਜੇ ’ਤੇ ਸੁੱਤੀ ਸੀ ਜਦਕਿ ਉਸ ਦਾ ਭਾਣਜਾ ਹੇਠਾਂ ਬਿਸਤਰੇ ’ਤੇ ਸੁੱਤਾ ਪਿਆ ਸੀ। ਅਚਨਚੇਤ ਤੜਕੇ 3 ਵਜੇ ਤੋਂ ਬਾਅਦ ਸੱਪ ਉਨ੍ਹਾਂ ਦੇ ਕਮਰੇ ਵਿਚ ਆ ਵੜਿਆ, ਜਿਸ ਨੇ ਦੋਵਾਂ ਨੂੰ ਡੱਸ ਲਿਆ। ਹਸਪਤਾਲ ’ਚ ਅਨੂ ਰਾਣੀ ਦੀ ਮੌਤ ਹੋ ਗਈ, ਜਦਕਿ ਹਾਰਦਿਕ ਇਲਾਜ ਅਧੀਨ ਹੈ। ਅਨੂ ਰਾਣੀ ਦੇ ਪਤੀ ਦੀ ਕੁਝ ਸਾਲ ਪਹਿਲਾਂ ਕਰੋਨਾ ਦੌਰਾਨ ਮੌਤ ਹੋ ਗਈ ਸੀ। ਅਨੂ ਰਾਣੀ ਦਾ ਦਿਓਰ ਧੀਰਜ ਰਾਣਾ ਵੀ ਦੋ ਦਿਨ ਪਹਿਲਾਂ ਸੜਕ ਹਾਦਸੇ ਵਿਚ ਹਲਾਕ ਹੋ ਗਿਆ ਸੀ।
Advertisement
Advertisement
×