DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਜਲਾ ਨੇ ਹਵਾਬਾਜ਼ੀ ਖੇਤਰ ਵਿੱਚ ਸੁਰੱਖਿਆ ਮਾਪਦੰਡਾਂ ’ਤੇ ਸਵਾਲ ਚੁੱਕੇ

ਕੇਂਦਰੀ ਮੰਤਰੀ ਨੂੰ ਪੱਤਰ; ਏਅਰ ਐਂਬੂਲੈਂਸਾਂ ਦੇ ਆਡਿਟ ਦੀ ਮੰਗ

  • fb
  • twitter
  • whatsapp
  • whatsapp
Advertisement

ਝਾਰਖੰਡ ਦੇ ਸੰਘਣੇ ਜੰਗਲਾਂ ਵਿੱਚ ਰੈੱਡਬਰਡ ਏਅਰਵੇਜ਼ ਦੇ ਏਅਰ ਐਂਬੂਲੈਂਸ ਹਾਦਸੇ ਵਿੱਚ ਸੱਤ ਜਣਿਆਂ ਦੀ ਮੌਤ ਤੋਂ ਬਾਅਦ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ’ਚ ਸੁਰੱਖਿਆ ਮਾਪਦੰਡਾਂ ’ਤੇ ਸਵਾਲ ਉੱਠ ਰਹੇ ਹਨ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕੇਂਦਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਹਨ। ਸੰਸਦ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਜਿਹੜਾ ‘ਬੀਚਕ੍ਰਾਫਟ ਸੀ 90’ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਉਹ ਲਗਪਗ 39 ਸਾਲ ਪੁਰਾਣਾ ਸੀ ਅਤੇ ਉਸ ਨੇ 6,600 ਘੰਟਿਆਂ ਤੋਂ ਵੱਧ ਦੀ ਉਡਾਣ ਭਰੀ ਸੀ। ਉਨ੍ਹਾਂ ਕਿਹਾ ਕਿ ਇੰਨੀ ਪੁਰਾਣੀ ਮਸ਼ੀਨਰੀ ਨੂੰ ਐਂਬੂਲੈਂਸ ਵਜੋਂ ਵਰਤਣ ਦੀ ਇਜਾਜ਼ਤ ਕਿਸ ਤਰ੍ਹਾਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਹਾਜ਼ ਵਿੱਚ ‘ਬਲੈਕ ਬਾਕਸ’ (ਫਲਾਈਟ ਡੇਟਾ ਰਿਕਾਰਡਰ) ਜਾਂ ‘ਕਾਕਪਿਟ ਵੁਆਇਸ ਰਿਕਾਰਡਰ’ ਤੱਕ ਨਹੀਂ ਸੀ, ਜੋ ਕਿਸੇ ਵੀ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਲਾਜ਼ਮੀ ਹੁੰਦਾ ਹੈ। ਡੀ ਜੀ ਸੀ ਏ ਦੇ ਪੁਰਾਣੇ ਨਿਯਮਾਂ ਕਾਰਨ ਇਸ ਜਹਾਜ਼ ਨੂੰ ਬਿਨਾਂ ਇਨ੍ਹਾਂ ਉਪਕਰਨਾਂ ਦੇ ਉਡਾਣ ਭਰਨ ਦੀ ਛੋਟ ਮਿਲੀ ਹੋਈ ਸੀ, ਜਿਸ ਕਾਰਨ ਹੁਣ ਇਸ ਤ੍ਰਾਸਦੀ ਦੀ ਤਹਿ ਤੱਕ ਪਹੁੰਚਣਾ ਲਗਪਗ ਅਸੰਭਵ ਹੋ ਗਿਆ ਹੈ। ਉਨ੍ਹਾਂ ਮੰਤਰਾਲੇ ਤੋਂ ਮੰਗ ਕੀਤੀ ਕਿ ਅਗਲੇ 30 ਦਿਨਾਂ ਦੇ ਅੰਦਰ ਦੇਸ਼ ਵਿੱਚ ਚੱਲ ਰਹੀਆਂ ਸਾਰੀਆਂ ਏਅਰ ਐਂਬੂਲੈਂਸਾਂ ਦਾ ਵਿਆਪਕ ਆਡਿਟ ਕੀਤਾ ਜਾਵੇ।

Advertisement
Advertisement
×