ਆਡੀਓ ਵਿਵਾਦ: ਹਰਵਿੰਦਰ ਸਿੱਧੂ ਨੂੰ ਦੂਜਾ ਨੋਟਿਸ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਦੀ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਦੇਣ ਦੀ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਕਰਨ ਸਬੰਧੀ ਮੁੜ ਤੋਂ ਨੋਟਿਸ ਜਾਰੀ ਹੋਏ ਹਨ। ਅਜਿਹਾ ਹੀ ਇੱਕ ਨੋਟਿਸ ਜਗਰਾਉਂ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਦੀ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਦੇਣ ਦੀ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਕਰਨ ਸਬੰਧੀ ਮੁੜ ਤੋਂ ਨੋਟਿਸ ਜਾਰੀ ਹੋਏ ਹਨ। ਅਜਿਹਾ ਹੀ ਇੱਕ ਨੋਟਿਸ ਜਗਰਾਉਂ ਨੇੜਲੇ ਪਿੰਡ ਡੱਲਾ ਦੇ ਓਂਟਾਰੀਓ (ਕੈਨੇਡਾ) ਰਹਿੰਦੇ ਨੌਜਵਾਨ ਹਰਵਿੰਦਰ ਸਿੰਘ ਸਿੱਧੂ ਨੂੰ ਉਸ ਦੇ ਵ੍ਹਟਸਐਪ ਨੰਬਰ ’ਤੇ ਦੂਜੀ ਵਾਰ ਭੇਜਿਆ ਗਿਆ। ਉਨ੍ਹਾਂ ਕੈਨੇਡਾ ਤੋਂ ਫੋਨ ’ਤੇ ਦੱਸਿਆ ਕਿ ਉਹ ਅਕਾਲੀ ਹਮਾਇਤੀ ਹੈ ਅਤੇ ਅਕਾਲੀ ਦਲ ਤੇ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੀਆਂ ਪੋਸਟਾਂ ਸਾਂਝੀਆਂ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਉਸ ਨੇ ਸੁਖਬੀਰ ਵਲੋਂ ਪਾਈ ਇਹ ਵਿਵਾਦਤ ਆਡੀਓ ਸਾਂਝੀ ਕੀਤੀ ਸੀ। ਉਸ ਨੂੰ ਪਹਿਲਾਂ 5 ਦਸੰਬਰ ਤੇ ਹੁਣ ਅੱਜ (8 ਦਸੰਬਰ ਨੂੰ) ਨੋਟਿਸ ਜਾਰੀ ਹੋਇਆ, ਜਿਸ ਵਿੱਚ 9 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
Advertisement
Advertisement
