DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਟਾ ਦਾਲ ਸਕੀਮ: ਬੋਰੀ ’ਚੋਂ ਡੇਢ ਤੋਂ 4 ਕਿਲੋ ਤੱਕ ਕਣਕ ਵੱਧ ਨਿਕਲਣ ਲੱਗੀ

ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਨੇ ਸਕੀਮ ਵਾਲੀ ਕਣਕ ’ਚ ਗੜਬੜੀ ਦੇ ਦੋਸ਼ ਲਗਾਏ

  • fb
  • twitter
  • whatsapp
  • whatsapp
featured-img featured-img
ਕਣਕ ਦੀ 50 ਕਿਲੋ ਭਰਤੀ ਵਾਲੀ ਬੋਰੀ ਵਿੱਚ 51.500 ਦਾ ਵਜ਼ਨ ਦਿਖਾ ਰਿਹਾ ਕੰਡਾ। -ਫੋਟੋ: ਜਗਜੀਤ
Advertisement

ਕੰਢੀ ਦੇ ਪਿੰਡਾਂ ’ਚ ਸਰਕਾਰੀ ਡਿਪੂਆਂ ਉੱਤੇ ਸਰਕਾਰ ਦੀ ਆਟਾ ਦਾਲ ਸਕੀਮ ਅਧੀਨ ਦਿੱਤੀ ਜਾਣ ਵਾਲੀ ਕਣਕ ਦੀ 50 ਕਿਲੋ ਭਰਤੀ ਵਾਲੀ ਬੋਰੀ ਦਾ ਵਜ਼ਨ ਡੇਢ ਤੋਂ 4 ਕਿਲੋ ਤੱਕ ਵੱਧ ਨਿਕਲਣ ਦਾ ਮਾਮਲਾ ਭਖ ਗਿਆ ਹੈ। ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਨੇ ਕਣਕ ਵਿੱਚ ਕਥਿਤ ਪਾਣੀ ਪਾ ਕੇ ਇਸ ਦਾ ਵਜ਼ਨ ਵਧਾਉਣ ਦੇ ਦੋਸ਼ ਲਗਾਉਂਦਿਆਂ ਇਸ ਨੂੰ ਲਾਭਪਾਤਰੀਆਂ ਤੇ ਸਰਕਾਰ ਦੀ ਲੁੱਟ ਕਰਾਰ ਦਿੱਤਾ ਹੈ। ਉਧਰ ਖੁਰਾਕੀ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।

ਕੰਢੀ ਦੇ ਪਿੰਡ ਬਹਿਲੱਖਣ, ਨੱਥੂਵਾਲ ਵਿਖੇ ਕਣਕ ਲੈਣ ਆਏ ਆਟਾ ਦਾਲ ਸਕੀਮ ਦੇ ਕੁਝ ਲਾਭਪਾਤਰੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਡਿਪੂਆਂ ਰਾਹੀਂ ਦਿੱਤੀ ਜਾਣ ਵਾਲੀ 50 ਕਿਲੋ ਭਰਤੀ ਵਾਲੀ ਬੋਰੀ ਵਿੱਚੋਂ ਔਸਤਨ 2 ਤੋਂ ਢਾਈ ਕਿਲੋ ਕਣਕ ਵੱਧ ਨਿਕਲ ਰਹੀ ਹੈ। ਡਿਪੂ ਹੋਲਡਰ ਕਣਕ ਦੀ ਬੋਰੀ ਖੋਲ੍ਹ ਕੇ ਇਹ ਕਣਕ ਖੁਦ ਰੱਖ ਰਹੇ ਹਨ। ਮੰਡੀਆਂ ਵਿੱਚੋਂ ਭਰਾਈ ਵੇਲੇ ਹਰ ਬੋਰੀ ਵਿੱਚ 50 ਕਿਲੋ ਦੀ ਭਰਤੀ ਕੀਤੀ ਜਾਂਦੀ ਹੈ ਪਰ ਇੱਥੇ ਵੱਧ ਵਜ਼ਨ ਨਿਕਲਣਾ ਆਪਣੇ ਆਪ ਵਿੱਚ ਸ਼ੱਕੀ ਹੈ। ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੱਥੂਵਾਲ ਨੇ ਦੋਸ਼ ਲਗਾਇਆ ਕਿ ਡਿਪੂ ਹੋਲਡਰਾਂ ਨੂੰ ਸਪਲਾਈ ਕੀਤੀ ਜਾ ਰਹੀ ਕਣਕ ਵਿੱਚ ਵਜ਼ਨ ਵਧਾਉਣ ਲਈ ਕਥਿਤ ਪਾਣੀ ਪਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੈਅਸ਼ੁਦਾ ਭਰਤੀ ਦੇ ਬਾਵਜੂਦ ਬੋਰੀ ਵਿੱਚੋਂ ਵੱਧ ਕਣਕ ਨਿਕਲਣ ਦੀ ਜਾਂਚ ਕੀਤੀ ਜਾਵੇ। ਡਿਪੂ ਹੋਲਡਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਪਲਾਈ ਕੀਤੀ ਜਾ ਰਹੀ ਕਣਕ ਪ੍ਰਤੀ ਬੋਰੀ 50 ਕਿਲੋ ਭਰਤੀ ਮਿੱਥਣ ਦੀ ਥਾਂ ਸਪਲਾਈ ਵਾਲੀ ਗੱਡੀ ਦੇ ਕੁੱਲ ਵਜ਼ਨ ਅਨੁਸਾਰ ਹੀ ਕੀਤੀ ਜਾਂਦੀ ਹੈ। ਇਸ ਕਾਰਨ ਉਨ੍ਹਾਂ ਕੋਲ ਅਜਿਹਾ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਕਿਉਂਕਿ ਜੇ ਉਹ ਪ੍ਰਤੀ ਬੋਰੀ ਦੇ ਹਿਸਾਬ ਨਾਲ ਕਣਕ ਲਾਭਪਾਤਰੀਆਂ ਨੂੰ ਦੇਣਗੇ ਤਾਂ ਸਪਲਾਈ ਪੂਰੀ ਨਹੀਂ ਹੋ ਸਕੇਗੀ।

Advertisement

ਮਾਮਲੇ ਦੀ ਜਾਂਚ ਕਰਕੇ ਡਿਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕਰਾਂਗੇ: ਬੋਦਲ

Advertisement

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਕ੍ਰਿਪਾਲ ਸਿੰਘ ਬੋਦਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਟਾ ਦਾਲ ਸਕੀਮ ਅਧੀਨ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਭਰਤੀ 50 ਕਿਲੋ ਹੀ ਹੈ ਅਤੇ ਕਿਸੇ ਵੀ ਡਿਪੂ ਹੋਲਡਰ ਨੂੰ ਵੱਧ ਭਰਤੀ ਹੋਣ ਦੀ ਸੂਰਤ ਵਿੱਚ ਵਾਧੂ ਕਣਕ ਕੱਢਣ ਲਈ ਨਹੀਂ ਆਖਿਆ ਗਿਆ। ਉਨ੍ਹਾਂ ਮੰਨਿਆ ਕਿ ਬਰਸਾਤੀ ਮੌਸਮ ਵਿੱਚ ਨਮੀ ਦੀ ਮਾਤਰਾ ਵਧਣ ਕਰਕੇ ਬੋਰੀ ਵਿੱਚ ਕਣਕ ਦਾ ਵਜ਼ਨ ਵੱਧ ਹੋ ਸਕਦਾ ਹੈ, ਜਿਸ ਦੀ ਜਾਂਚ ਕਰਕੇ ਡਿਪੂ ਹੋਲਡਰਾਂ ਨੂੰ ਬਣਦੀਆਂ ਹਦਾਇਤਾਂ ਕੀਤੀਆਂ ਜਾਣਗੀਆਂ।

Advertisement
×