ਗ਼ੈਰਕਾਨੂੰਨੀ ਹਿਰਾਸਤ

ਏਐੱਸਆਈ ਬਰਖ਼ਾਸਤ, ਦੋ ਲਾਈਨ ਹਾਜ਼ਰ

ਕੋਰੀਅਰ ਕੰਪਨੀ ਮੈਨੇਜਰ ਤੇ ਸੁਰੱਖਿਆ ਗਾਰਡ ’ਤੇ ਤਸ਼ੱਦਦ ਦੀ ਵੀਡੀਓ ਵਾਇਰਲ

ਏਐੱਸਆਈ ਬਰਖ਼ਾਸਤ, ਦੋ ਲਾਈਨ ਹਾਜ਼ਰ

ਗ਼ੈਰਕਾਨੂੰਨੀ ਹਿਰਾਸਤ ਦੌਰਾਨ ਕੋਰੀਅਰ ਮੁਲਾਜ਼ਮਾਂ ’ਤੇ ਕੀਤੇ ਤਸ਼ੱਦਦ ਦੀ ਤਸਵੀਰ।

ਮਹਿੰਦਰ ਸਿੰਘ ਰੱਤੀਆਂ

ਮੋਗਾ, 7 ਅਪਰੈਲ

ਇੱਥੇ ਥਾਣਾ ਸਿਟੀ ਵਿੱਚ ਕੋਰੀਅਰ ਕੰਪਨੀ ਦੇ ਮੈਨੇਜਰ ਅਤੇ ਸੁਰੱਖਿਆ ਗਾਰਡ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਨ੍ਹਾਂ ਨੂੰ ਤਸੀਹੇ ਦੇਣ ਦੀ ਵੀਡੀਓ ਵਾਇਰਲ ਹੋਣ ’ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਨੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਅਤੇ ਮੁੱਖ ਮੁਨਸ਼ੀ ਯਾਦਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਅਤੇ ਏਐੱਸਆਈ ਅਮਰਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਥਾਣਾ ਮੁਖੀ ਤੇ ਮੁੱਖ ਮੁਨਸ਼ੀ ਦੀ ਹੋਰ ਭੂਮਿਕਾ ਬਾਰੇ ਜਾਂਚ ਐੱਸਪੀ (ਆਈ) ਜਗਤਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। 

 ਸੋਸ਼ਲ ਮੀਡੀਆ ਅਤੇ ਆਪਣੇ ਫੇਸਬੁੱਕ ਖਾਤੇ ’ਤੇ ਵੀਡੀਓ ਵਾਇਰਲ ਕਰਨ ਵਾਲੇ ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨੇ ਦੱਸਿਆ ਕਿ ਉਨ੍ਹਾਂ ਨਿੱਜੀ ਤੌਰ ’ਤੇ ਥਾਣੇ ਦਾ ਦੌਰਾ ਕੀਤਾ ਅਤੇ ਤਸੀਹੇ ਦੇਣ ਦੀ ਘਟਨਾ  ਦੀ ਵੀਡੀਓ ਬਣਾਈ। ਉਨ੍ਹਾਂ ਦੱਸਿਆ ਕਿ 25 ਮਾਰਚ ਦੇਰ ਸ਼ਾਮ ਨੂੰ ਇੱਥੇ ਸ਼ਹੀਦ ਭਗਤ ਸਿੰਘ ਮਾਰਕੀਟ ਸਥਿਤ ਕੋਰੀਅਰ ਕੰਪਨੀ ਦੇ ਮੈਨੇਜਰ ਲਵਕਿਰਨ ਸਿੰਘ ਵਾਸੀ ਪਿੰਡ ਦੁਸਾਂਝ ਅਤੇ ਸੁਰੱਖਿਆ ਗਾਰਡ ਰਿੰਕੂ ਸਿੰਘ ਦਾ ਕੰਪਨੀ ਦਫ਼ਤਰ ਅੱਗੇ ਕਾਰ ਪਾਰਕਿੰਗ ਕਰਨ ਤੋਂ ਰਸੂਖਵਾਨਾਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਮਗਰੋਂ ਏਐੱਸਆਈ ਅਮਰਜੀਤ ਸਿੰਘ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਕਥਿਤ ਥਾਣੇ ਲਿਆ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲੱਤਾਂ ਕਾਠ (ਬਾਂਗ) ਵਿੱਚ ਫਸਾ ਕੇ ਤਸੀਹੇ ਦਿੱਤੇ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। 

ਸਮਾਜ ਸੇਵੀ ਮੁਤਾਬਕ ਉਸ ਕੋਲ ਵੀਡੀਓ ਹੈ, ਜਿਸ ਵਿੱਚ ਏਐੱਸਆਈ ਨੇ ਗ਼ੈਰਕਾਨੂੰਨੀ ਹਿਰਾਸਤ ਵਿੱਚੋਂ ਛੱਡਣ ਬਦਲੇ 20 ਹਜ਼ਾਰ ਰੁਪਏ ਮੰਗੇ ਹਨ। ਮਗਰੋਂ ਮੁਲਾਜ਼ਮਾਂ ਨੇ ਰਸੂਖਵਾਨਾਂ ਨਾਲ ਰਾਜ਼ੀਨਾਮਾ ਕਰ ਲਿਆ ਅਤੇ ਕਥਿਤ ਤੌਰ ’ਤੇ ਵੱਢੀ ਨਾ ਮਿਲਣ ਕਾਰਨ ਏਐੱਸਆਈ ਨੇ ਦੋਵਾਂ ਮੁਲਾਜ਼ਮਾਂ ’ਤੇ ਤਸ਼ੱਦਦ ਕੀਤਾ। ਉਸ ਵੱਲੋਂ ਇਹ ਵੀਡੀਓ ਵਾਇਰਲ ਕਰਨ ਮਗਰੋਂ ਐੱਸਐੱਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਐੱਸਪੀ ਹੈੱਡਕੁਆਰਟਰ ਗੁਰਦੀਪ ਸਿੰਘ, ਡੀਐੱਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਥਾਣੇ ਪੁੱਜੇ ਅਤੇ ਉਸ ਨੂੰ ਵੀ ਸੱਦਿਆ ਗਿਆ। ਹੁਣ ਪੁਲੀਸ ਅਧਿਕਾਰੀਆਂ ਨੇ ਕਸੂਰਵਾਰ ਏਐੱਸਆਈ ਨੂੰ ਬਰਖ਼ਾਸਤ ਕਰਨ, ਥਾਣਾ ਮੁਖੀ ਤੇ ਮੁਨਸ਼ੀ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕੀਤੀ ਹੈ।

ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਹਸਪਤਾਲ ਦਾਖਲ 

ਬਰਨਾਲਾ (ਰਵਿੰਦਰ ਰਵੀ): ਪੁਲੀਸ ਵੱਲੋਂ ਪਿਓ-ਪੁੱਤ ਦੀ ਕੀਤੀ ਗਈ ਕੁੱਟਮਾਰ ਕਾਰਨ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਨੌਜਵਾਨ ਨੂੰ ਅੱਜ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਵਿਕਾਸ ਉਰਫ ਸੋਨੀ ਦੇ ਪਿਤਾ ਰਾਕੇਸ਼ ਕੁਮਾਰ ਨੇ ਹਸਪਤਾਲ ਦੇ ਐੱਸਐੱਮਓ ਨੂੰ ਮੈਡੀਕਲ ਜਾਂਚ ਕਰਵਾਉਣ ਦੀ ਦਰਖਾਸਤ ਦਿੱਤੀ ਹੈ। ਇਸ ਸਬੰਧੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜ ਅਪਰੈਲ ਨੂੰ ਪੁਲੀਸ ਨੇ ਉਸ ਨੂੰ ਕਿਸੇ ਸ਼ਿਕਾਇਤ ਦੀ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਕਾਫ਼ੀ ਸਮਾਂ ਬੀਤ ਜਾਣ ’ਤੇ ਜਦੋਂ ਵਿਕਾਸ ਉਸ ਦਾ ਪਤਾ ਕਰਨ ਥਾਣੇ ਆਇਆ ਤਾਂ ਥਾਣੇਦਾਰ ਅਤੇ ਪੁਲੀਸ ਮੁਲਾਜ਼ਮਾਂ ਨੇ ਦੋਹਾਂ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਉਨ੍ਹਾਂ ਖਾਲੀ ਕਾਗਜ਼ਾਂ ’ਤੇ ਦਸਤਖਤ ਕਰਵਾ ਕੇ ਦੋਹਾਂ ਨੂੰ ਛੱਡ ਦਿੱਤਾ। ਘਰ ਆ ਕੇ ਵਿਕਾਸ ਗੁੰਮ ਜਿਹਾ ਰਹਿਣ ਲੱਗ ਪਿਆ ਅਤੇ ਅੱਜ ਅਚਾਨਕ ਦੁਕਾਨ ’ਤੇ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇ ਕੁੱਟਮਾਰ ਦੇ ਸਾਰੇ ਦੋਸ਼ ਨਕਾਰ ਦਿੱਤੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All