DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਕਸਲੀ ਹਮਲੇ ’ਚ ਧਰਮਕੋਟ ਦੇ ਪਿੰਡ ਕਟੋਰਾ ਦਾ ਫੌਜੀ ਜਵਾਨ ਸ਼ਹੀਦ

ਮਨੀਪੁਰ ਨਾਗਾਲੈਂਡ ਵਿੱਚ ਨਕਸਲੀ ਹਮਲੇ ਵਿੱਚ ਨਜ਼ਦੀਕੀ ਪਿੰਡ ਕਟੋਰਾ ਦਾ ਫੌਜੀ ਜਵਾਨ ਨਸੀਬ ਸਿੰਘ ਸ਼ਹੀਦ ਹੋ ਗਿਆ ਹੈ।ਫੌਜ ਦੇ ਸੂਤਰਾਂ ਅਨੁਸਾਰ ਹੌਲਦਾਰ ਨਸੀਬ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਅਤਿਵਾਦੀਆਂ ਨੇ ਗਸ਼ਤ ਦੌਰਾਨ ਹਮਲਾ ਕੀਤਾ। ਇਸ ਹਮਲੇ ਵਿਚ ਉਸ ਦੇ...

  • fb
  • twitter
  • whatsapp
  • whatsapp
featured-img featured-img
ਮਨੀਪੁਰ ਵਿੱਚ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਫੌਜ ਦੇ ਹੌਲਦਾਰ ਨਸੀਬ ਸਿੰਘ ਦੀ ਫਾਈਲ ਤਸਵੀਰ। ਫੋਟੋ; ਹਰਦੀਪ ਸਿੰਘ
Advertisement

ਮਨੀਪੁਰ ਨਾਗਾਲੈਂਡ ਵਿੱਚ ਨਕਸਲੀ ਹਮਲੇ ਵਿੱਚ ਨਜ਼ਦੀਕੀ ਪਿੰਡ ਕਟੋਰਾ ਦਾ ਫੌਜੀ ਜਵਾਨ ਨਸੀਬ ਸਿੰਘ ਸ਼ਹੀਦ ਹੋ ਗਿਆ ਹੈ।ਫੌਜ ਦੇ ਸੂਤਰਾਂ ਅਨੁਸਾਰ ਹੌਲਦਾਰ ਨਸੀਬ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਅਤਿਵਾਦੀਆਂ ਨੇ ਗਸ਼ਤ ਦੌਰਾਨ ਹਮਲਾ ਕੀਤਾ। ਇਸ ਹਮਲੇ ਵਿਚ ਉਸ ਦੇ ਸਿਰ ਵਿੱਚ ਗੋਲੀ ਲੱਗੀ।

ਸ਼ਹੀਦ ਦੇ ਭਰਾ ਸਾਬਕਾ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਿਰਤਕ ਦੇਹ ਅੱਜ ਦੇਰ ਸ਼ਾਮ ਤੱਕ ਪਿੰਡ ਕਟੋਰਾ ਵਿਖੇ ਪੁੱਜੇਗੀ ਅਤੇ ਭਲਕ ਨੂੰ ਸਵੇਰੇ 9 ਵਜੇ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਦਫ਼ਨਾਇਆ ਜਾਵੇਗਾ। ਫੌਜੀ ਜਵਾਨ ਸ਼ਹੀਦ ਨਸੀਬ ਸਿੰਘ ਮਸੀਹੀ ਭਾਈਚਾਰੇ ਨਾਲ ਸਬੰਧਤ ਸੀ।

Advertisement

ਭਰਾ ਰਛਪਾਲ ਸਿੰਘ ਮੁਤਾਬਕ ਸ਼ਹੀਦ ਨਸੀਬ ਸਿੰਘ ਸਾਲ 2005 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਰਿਟਾਇਰਮੈਂਟ ਨਾਂ ਲੈਂਦਿਆਂ ਅਜੇ ਦੇਸ਼ ਦੀ ਸੇਵਾ ਜਾਰੀ ਰੱਖੀ ਹੋਈ ਸੀ। ਸ਼ਹੀਦ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਧੀ ਨੂੰ ਛੱਡ ਗਿਆ ਹੈ। ਹਲਕੇ ਦੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਹੋਰਨਾਂ ਆਗੂਆਂ ਨੇ ਹੌਲਦਾਰ ਨਸੀਬ ਸਿੰਘ ਦੀ ਸ਼ਹਾਦਤ ਉੱਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Advertisement

Advertisement
×