DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਸ਼ਾ ਤਸਕਰੀ ਅਤੇ ਨਾਜਾਇਜ਼ ਅਸਲਾ ਸਿੰਡੀਕੇਟ ਵਿਰੁੱਧ ANTF ਦੀ ਵੱਡੀ ਸਫ਼ਲਤਾ

6.465 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ 4 ਕਾਬੂ

  • fb
  • twitter
  • whatsapp
  • whatsapp
Advertisement

ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ) ਫਿਰੋਜ਼ਪੁਰ ਰੇਂਜ ਨੇ ਸੁਪਰਡੈਂਟ ਆਫ਼ ਪੁਲੀਸ ਗੁਰਿੰਦਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿਛਲੇ 72 ਘੰਟਿਆਂ ਦੌਰਾਨ ਦੋ ਵੱਡੇ ਅਪਰੇਸ਼ਨਾਂ ਨੂੰ ਅੰਜਾਮ ਦਿੰਦਿਆਂ 4 ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 6 ਕਿਲੋ 465 ਗ੍ਰਾਮ ਕਮਰਸ਼ੀਅਲ ਹੈਰੋਇਨ, 2 ਆਧੁਨਿਕ ਪਿਸਤੌਲ (ਪਾਕਿਸਤਾਨੀ ਅਤੇ ਚਾਈਨੀਜ਼ ਮਾਰਕਾ) ਅਤੇ 2 ਵਾਹਨ (ਟੋਇਟਾ ਏਟੀਓਸ ਤੇ ਮਹਿੰਦਰਾ ਥਾਰ) ਬਰਾਮਦ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰਾ ਗੋਰਖਧੰਦਾ ਜੇਲ੍ਹਾਂ ਦੇ ਅੰਦਰ ਬੰਦ ਖ਼ਤਰਨਾਕ ਅਪਰਾਧੀਆਂ ਵੱਲੋਂ ਚਲਾਇਆ ਜਾ ਰਿਹਾ ਸੀ।

ਏ ਐੱਨ ਟੀ ਐੱਫ ਦੀ ਟੀਮ ਨੇ ਡੀ ਐੱਸ ਪੀ ਪਿਰਥੀਪਾਲ ਸਿੰਘ ਦੀ ਨਿਗਰਾਨੀ ਹੇਠ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅਜੈ ਚੁੰਬਰ ਵਾਸੀ ਮੌਲੀ, ਫਗਵਾੜਾ ਅਤੇ ਸ਼ਰਨਦੀਪ ਸਿੰਘ ਉਰਫ਼ ਸੰਨੀ ਵਾਸੀ ਨਿਹਾਲਗੜ੍ਹ ਨਵਾਂ ਪਿੰਡ, ਫਗਵਾੜਾ ਨੂੰ 5.530 ਕਿਲੋ ਹੈਰੋਇਨ ਅਤੇ ਟੋਇਟਾ ਏ ਟੀ ਓ ਸਮੇਤ ਗ੍ਰਿਫ਼ਤਾਰ ਕੀਤਾ। ਇਹ ਮਾਮਲਾ ਥਾਣਾ ਏ ਐੱਨ ਟੀ ਐੱਫ, ਐੱਸ ਏ ਐੱਸ ਨਗਰ ਵਿਖੇ ਐੱਫ ਆਈ ਆਰ ਨੰਬਰ 182 ਤਹਿਤ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਨੈੱਟਵਰਕ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹਵਾਲਾਤੀ ਪ੍ਰਿੰਸ (ਜਿਸ ’ਤੇ 9 ਪਰਚੇ ਦਰਜ ਹਨ) ਅਤੇ ਅਜੀਤ ਸਿੰਘ ਉਰਫ਼ ਹੈਪੀ (ਜਿਸ ’ਤੇ 2 ਪਰਚੇ ਦਰਜ ਹਨ) ਚਲਾ ਰਹੇ ਸਨ। ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

Advertisement

ਇੱਕ ਦੂਜੀ ਘਟਨਾ ਵਿੱਚ ਕੇਂਦਰੀ ਏਜੰਸੀ ਦੀ ਖ਼ੁਫ਼ੀਆ ਜਾਣਕਾਰੀ ’ਤੇ ਏ ਐੱਨ ਟੀ ਐੱਫ ਟੀਮ ਨੇ ਲੁਧਿਆਣਾ ਸ਼ਹਿਰ ਵਿੱਚ ਪਿੱਛਾ ਕਰਕੇ ਮਹਿੰਦਰਾ ਥਾਰ ਵਿੱਚ ਸਵਾਰ ਰੋਹਿਤ ਵਾਸੀ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਵਾਸੀ ਕਪੂਰਥਲਾ ਨੂੰ ਦਬੋਚ ਲਿਆ। ਇਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਐੱਫ ਆਈ ਆਰ ਦਰਜ ਕੀਤੀ ਗਈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਆਧੁਨਿਕ ਪਿਸਤੌਲ (1 ਪਾਕਿਸਤਾਨੀ ਡੀ ਆਰ 19 ਐੱਮ ਐੱਮ ਅਤੇ 1 .30 ਬੋਰ ਚਾਈਨੀਜ਼) ਅਤੇ ਰਿਮਾਂਡ ਦੌਰਾਨ 935 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਂਚ ਅਨੁਸਾਰ ਇਹ ਮਾਡਿਊਲ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਰਵਿੰਦਰ ਸਿੰਘ ਉਰਫ਼ ਰਵੀ (ਸੁੱਖ ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ) ਅਤੇ ਅਖਿਲ ਸੱਭਰਵਾਲ ਉਰਫ਼ ਪ੍ਰਿੰਸ ਵੱਲੋਂ ਚਲਾਇਆ ਜਾ ਰਿਹਾ ਸੀ। ਐੱਸ ਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹਥਿਆਰਾਂ ਦੀ ਸਪਲਾਈ ਚੇਨ, ਹਵਾਲਾ ਨੈੱਟਵਰਕ ਅਤੇ ਜੇਲ੍ਹ ’ਚ ਬੰਦ ਹੈਂਡਲਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Advertisement

Advertisement
×