DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

 ਅੰਮ੍ਰਿਤਪਾਲ ਦੇ ਸਾਥੀ 'ਪ੍ਰਧਾਨ ਮੰਤਰੀ ਬਾਜੇਕੇ' ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ 'ਤੇ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼; ਆਡਿਓ ਕਲਿੱਪਾਂ ਵਾਇਰਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਵਜੋਂ ਜਾਣਿਆ ਜਾਂਦਾ ਹੈ, ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ 'ਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਉਸ ਦੀਆਂ ਲਗਪਗ ਤਿੰਨ-ਤਿੰਨ...

  • fb
  • twitter
  • whatsapp
  • whatsapp
Advertisement

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਵਜੋਂ ਜਾਣਿਆ ਜਾਂਦਾ ਹੈ, ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ 'ਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਉਸ ਦੀਆਂ ਲਗਪਗ ਤਿੰਨ-ਤਿੰਨ ਮਿੰਟਾਂ ਦੀਆਂ ਦੋ ਆਡੀਓ ਕਲਿੱਪਾਂ ਸੋਮਵਾਰ ਨੂੰ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਉਸ ਨੇ ਇਹ ਗੱਲਾਂ ਕਹੀਆਂ ਹਨ।

ਉਹ ਇਸ ਵੇਲੇ ਜੇਲ੍ਹ ਵਿੱਚ ਆਪਣੇ ਚਾਰ ਕਥਿਤ ਸਾਥੀਆਂ ਨਾਲ ਬੰਦ ਹੈ। ਉਸ ਦੀ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਇੱਕ ਮੈਂਬਰ (ਮਾਤਾ) ਨਾਲ ਗੱਲ ਕਰਦਿਆਂ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਲਈ ਕਹਿ ਰਿਹਾ ਹੈ। ਇਸ ਗੱਲਬਾਤ ਦੌਰਾਨ ਬਾਜੇਕੇ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਸ ਨੂੰ ਇਕੱਲਿਆਂ ਰੱਖਿਆ ਜਾ ਰਿਹਾ ਹੈ।

Advertisement

ਆਡੀਓ ਵਿੱਚ ਉਹ ਦੋਸ਼ ਲਗਾਉਂਦਾ ਹੈ ਕਿ ਉਸ ਦੀ ਨਿਗਰਾਨੀ ਲਈ ਖ਼ਾਸ ਤੌਰ 'ਤੇ ਉਸ ਦੇ ਆਲੇ-ਦੁਆਲੇ ਸੀ ਆਰ ਪੀ ਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਜੇਲ੍ਹ ਅਧਿਕਾਰੀ ਅਕਸਰ ਜੇਲ੍ਹ ਦੇ ਅੰਦਰ ਉਸ ਦੀ ਜਗ੍ਹਾ ਬਦਲਦੇ ਰਹਿੰਦੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲੋਂ ਬਾਲਟੀ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਖੋਹ ਲਈਆਂ ਗਈਆਂ ਹਨ।

Advertisement

ਉਸ ਨੇ ਦੋਸ਼ ਲਗਾਇਆ ਕਿ ਇੱਕ ਜੇਲ੍ਹ ਅਧਿਕਾਰੀ ਨੇ ਉਸ ਨੂੰ ਧਮਕਾਇਆ ਅਤੇ ਉਸ ਦੀ ਦਾੜ੍ਹੀ ਖਿੱਚ ਕੇ ਉਸ ਨਾਲ ਸਰੀਰਕ ਤੌਰ 'ਤੇ ਬਦਸਲੂਕੀ ਕੀਤੀ। ਵਾਇਰਲ ਹੋਈ ਆਡੀਓ ਵਿੱਚ ਬਾਜੇਕੇ ਕਹਿੰਦਾ ਸੁਣਾਈ ਦੇ ਰਿਹਾ ਹੈ, "ਮੇਰੇ ਨਾਲ ਆਏ ਬਾਕੀ ਚਾਰ ਜਣਿਆਂ ਨੂੰ ਅਲੱਗ ਰੱਖਿਆ ਗਿਆ ਹੈ, ਜਦਕਿ ਮੈਨੂੰ ਸੀ ਆਰ ਪੀ ਐੱਫ ਦੇ ਪਹਿਰੇ ਹੇਠ ਰੱਖਿਆ ਹੈ। ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ, ਮੈਨੂੰ ਦੱਸੋ ਮੈਂ ਕੀ ਗਲਤ ਕੀਤਾ ਹੈ?"

ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਨਸ਼ੇੜੀਆਂ ਨਾਲ ਰੱਖਿਆ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਕਿ ਉਸਦੀਆਂ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ ਹਨ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜੇਲ੍ਹ ਸੁਪਰਡੈਂਟ ਅਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ।

ਉਹ ਕਲਿੱਪਾਂ ਵਿੱਚ ਕਈ ਸਿਆਸੀ ਟਿੱਪਣੀਆਂ ਵੀ ਕਰਦਾ ਹੈ, ਅਤੇ ਅਪੀਲ ਕਰਦਾ ਹੈ ਕਿ ਉਸ ਦਾ ਸੰਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਅਤੇ ਡੀਜੀਪੀ (ਜੇਲ੍ਹਾਂ) ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇ। ਉਸ ਨੇ ਦਾਅਵਾ ਕੀਤਾ ਕਿ ਜਾਣਬੁੱਝ ਕੇ ਉਸ ਦੀ ਸਾਖ਼ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਜੇਲ੍ਹ ਦੇ ਕੰਮਕਾਜ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਖ਼ਲ ਦੇਣ ਦੇ ਗੰਭੀਰ ਦੋਸ਼ ਵੀ ਲਗਾਏ ਹਨ।

ਆਡੀਓ ਵਿੱਚ ਬਾਜੇਕੇ ਨੇ ਕਿਹਾ ਹੈ ਕਿ ਉਹ ਕੋਈ ਭੀਖ ਨਹੀਂ ਮੰਗ ਰਿਹਾ, ਸਗੋਂ ਰਿਹਾਅ ਹੋਣ ਲਈ ਆਪਣੇ ਲੋਕਤੰਤਰੀ ਹੱਕ ਦੀ ਗੱਲ ਕਰ ਰਿਹਾ ਹੈ। ਉਸ ਨੇ  ਕਿਹਾ ਕਿ ਜੇਕਰ ਉਹ 2027 ਦੀਆਂ ਚੋਣਾਂ ਲੜੇਗਾ, ਤਾਂ ਉਹ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਹੀ ਲੜੇਗਾ।

ਬਾਜੇਕੇ ਨੇ ਆਡੀਓ ਵਿੱਚ ਇਹ ਵੀ ਕਿਹਾ, "ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਬਾਜੇਕੇ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਪੁੱਛਦਾ ਹਾਂ ਕਿ ਮੈਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਮੇਰੇ ਪੱਖ ਵਿੱਚ ਕੋਈ ਨਹੀਂ ਬੋਲ ਰਿਹਾ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵੀ ਚੁੱਪ ਹੈ। ਮੈਂ ਅੰਮ੍ਰਿਤਪਾਲ ਦਾ ਸਾਥੀ ਹਾਂ ਅਤੇ ਹਮੇਸ਼ਾ ਰਹਾਂਗਾ।" ਹਾਲਾਂਕਿ, ਇਨ੍ਹਾਂ ਆਡੀਓਜ਼ ਦੀ ਅਸਲੀਅਤ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

ਜੇਲ੍ਹ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਉਹ ਇਨ੍ਹਾਂ ਆਡੀਓ ਕਲਿੱਪਾਂ ਦੀ ਤਰੀਕ ਦੀ ਜਾਂਚ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਰਿਕਾਰਡਿੰਗ ਜੇਲ੍ਹ ਵਿੱਚ ਮਿਲੀ ਐੱਸ ਟੀ ਡੀ (STD) ਦੀ ਸਹੂਲਤ ਰਾਹੀਂ ਪਰਿਵਾਰ ਨੂੰ ਕੀਤੇ ਫੋਨ ਦੌਰਾਨ ਕੀਤੀ ਗਈ ਹੋ ਸਕਦੀ ਹੈ। ਅਧਿਕਾਰੀ ਨੇ ਸਾਫ਼ ਕਿਹਾ, "ਅਸੀਂ ਇਸ ਸਬੰਧ ਵਿੱਚ ਉਸ ਵਿਰੁੱਧ ਵੀ ਕਾਰਵਾਈ ਕਰਾਂਗੇ।"

Advertisement
×