DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੰਡੀ ਗੋਬਿੰਦਗੜ੍ਹ ’ਚ 3,089 ਕਰੋੜ ਰੁਪਏ ਦੇ ਕਥਿਤ GST ਘੁਟਾਲੇ ਦਾ ਪਰਦਾਫਾਸ਼; 5 ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

ਪੰਜਾਬ ਦੇ ਸਟੀਲ ਹੱਬ ਮੰਡੀ ਗੋਬਿੰਦਗੜ੍ਹ ਵਿੱਚ ਕਥਿਤ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਦੌਰਾਨ ਜਾਅਲੀ GST ਬਿਲਿੰਗ ਅਤੇ APMC ਬੈਂਕ ਖਾਤਿਆਂ ਰਾਹੀਂ 3,089.57 ਕਰੋੜ ਰੁਪਏ ਦੀ ਨਕਦੀ ਨਿਕਾਸੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੰਜਾਬ ਦੇ ਸਟੀਲ ਹੱਬ ਮੰਡੀ ਗੋਬਿੰਦਗੜ੍ਹ ਵਿੱਚ ਕਥਿਤ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਦੌਰਾਨ ਜਾਅਲੀ GST ਬਿਲਿੰਗ ਅਤੇ APMC ਬੈਂਕ ਖਾਤਿਆਂ ਰਾਹੀਂ 3,089.57 ਕਰੋੜ ਰੁਪਏ ਦੀ ਨਕਦੀ ਨਿਕਾਸੀ ਦਾ ਮਾਮਲਾ ਸਾਹਮਣੇ ਆਇਆ ਹੈ।

ਈਡੀ ਦੇ ਸਹਾਇਕ ਡਾਇਰੈਕਟਰ ਸੂਰਜ ਕੁਮਾਰ ਯਾਦਵ ਦੀ ਸ਼ਿਕਾਇਤ ’ਤੇ ਲੁਧਿਆਣਾ ਦੇ ਜਮਾਲਪੁਰ ਥਾਣੇ ਵਿੱਚ ਮੰਡੀ ਗੋਬਿੰਦਗੜ੍ਹ ਅਤੇ ਫਤਹਿਗੜ੍ਹ ਸਾਹਿਬ ਦੇ ਪੰਜ ਕਾਰੋਬਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਵਿੱਚ ਅਮਿਤ ਕੁਮਾਰ ਗੋਇਲ, ਮਨੀਸ਼ ਕੁਮਾਰ, ਗੌਰਵ ਅਗਰਵਾਲ, ਬਲਵੰਤ ਸਿੰਘ ਅਤੇ ਅਮਲੋਹ ਦੇ ਗੁਰਦੀਪ ਸਿੰਘ ਸ਼ਾਮਲ ਹਨ।

Advertisement

ਜਾਂਚ ਅਨੁਸਾਰ ਮੁਲਜ਼ਮਾਂ ਨੇ 27 ਜਾਅਲੀ ਫਰਮਾਂ ਬਣਾ ਕੇ ਫਰਜ਼ੀ GST ਇਨਵੌਇਸਾਂ (invoices) ਰਾਹੀਂ ਕਰੋੜਾਂ ਰੁਪਏ ਦਾ ਗੈਰਕਾਨੂੰਨੀ ਇਨਪੁੱਟ ਟੈਕਸ ਕ੍ਰੈਡਿਟ (ITC) ਹਾਸਲ ਕੀਤਾ। DGGI ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕਰੀਬ 720.97 ਕਰੋੜ ਰੁਪਏ ਦੀ ਬਿਲਿੰਗ ਦੇ ਆਧਾਰ ’ਤੇ 108.49 ਕਰੋੜ ਰੁਪਏ ਦਾ ਜਾਅਲੀ ITC ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ।

Advertisement

ਈਡੀ ਮੁਤਾਬਕ RTGS ਰਾਹੀਂ ਜਾਅਲੀ ਫਰਮਾਂ ਦੇ ਖਾਤਿਆਂ ਵਿੱਚ ਆਈ ਰਕਮ ਨੂੰ APMC ਖਾਤਿਆਂ ਵਿੱਚ ਭੇਜਿਆ ਜਾਂਦਾ ਸੀ, ਜਿੱਥੋਂ ਵੱਡੀ ਮਾਤਰਾ ਵਿੱਚ ਨਕਦੀ ਕੱਢੀ ਜਾਂਦੀ ਸੀ। ਇਸ ਤਰੀਕੇ ਨਾਲ ਆਮਦਨ ਕਰ ਕਾਨੂੰਨ ਦੀਆਂ TDS ਸਬੰਧੀ ਸ਼ਰਤਾਂ ਤੋਂ ਬਚਿਆ ਜਾਂਦਾ ਸੀ।

DGGI ਵੱਲੋਂ ਕੀਤੀਆਂ ਛਾਪੇਮਾਰੀਆਂ ਦੌਰਾਨ ਚੈੱਕ ਬੁੱਕਾਂ, ATM ਕਾਰਡ, PAN ਕਾਰਡ, ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਮੁਲਜ਼ਮ ਹੋਰ ਲੋਕਾਂ ਦੇ KYC ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫ਼ਰਜ਼ੀ ਕੰਪਨੀਆਂ ਚਲਾ ਰਹੇ ਸਨ। ਅਮਿਤ ਗੋਇਲ ਅਤੇ ਮਨੀਸ਼ ਕੁਮਾਰ ਨੂੰ ਅਕਤੂਬਰ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।

Advertisement
×