DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜੀਠੀਆ ’ਤੇ ਲੱਗੇ ਦੋਸ਼ ਝੂਠੇ: ਡੇਰਾ ਬਿਆਸ ਮੁਖੀ

ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਇੰਤਜ਼ਾਮਾਂ ਹੇਠ ਅੱਜ ਇਕੇ ਨਾਭਾ ਜੇਲ੍ਹ ਪਹੁੰਚੇ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ। ਡੇਰਾ ਮੁਖੀ ਦੀ ਜੇਲ੍ਹ ਵਿੱਚ ਮਜੀਠੀਆ ਨਾਲ ਦੂਜੀ ਮੁਲਾਕਾਤ ਹੈ। ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਉਨ੍ਹਾਂ ਨੇ ਪ੍ਰੈਸ...

  • fb
  • twitter
  • whatsapp
  • whatsapp
featured-img featured-img
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਜੇਲ੍ਹ ’ਚੋਂ ਬਾਹਰ ਆਉਂਦੇ ਹੋਏ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ।
Advertisement

ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਇੰਤਜ਼ਾਮਾਂ ਹੇਠ ਅੱਜ ਇਕੇ ਨਾਭਾ ਜੇਲ੍ਹ ਪਹੁੰਚੇ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ। ਡੇਰਾ ਮੁਖੀ ਦੀ ਜੇਲ੍ਹ ਵਿੱਚ ਮਜੀਠੀਆ ਨਾਲ ਦੂਜੀ ਮੁਲਾਕਾਤ ਹੈ। ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਉਨ੍ਹਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਮਜੀਠੀਆ ਉੱਪਰ ਲੱਗੇ ਦੋਸ਼ ਝੂਠੇ ਹਨ। ਹਾਲਾਂਕਿ ਮਜੀਠੀਆ ਉੱਪਰ ਕੇਸ ਕਰਨ ਵਾਲਿਆਂ ਬਾਰੇ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਸ ਸਬੰਧੀ ਕੁਝ ਕਹਿਣਾ ਮੈਨੂੰ ਸ਼ੋਭਾ ਨਹੀਂ ਦਿੰਦਾ।

ਡੇਰਾ ਮੁਖੀ ਨੇ ਅੱਜ ਦੀ ਮੁਲਾਕਾਤ ਮਗਰੋਂ ਦੱਸਿਆ, ‘‘ਮਜੀਠੀਆ ਮੇਰੇ ਰਿਸ਼ਤੇਦਾਰ ਹਨ। ਇਸ ਕਰਕੇ ਮੈਂ ਅੱਜ ਮੁੜ ਉਨ੍ਹਾਂ ਨੂੰ ਮਿਲਣ ਜੇਲ੍ਹ ਪਹੁੰਚਿਆ ਹਾਂ।’’ ਪਿਛਲੀ ਵਾਰੀ ਸਤੰਬਰ ਮਹੀਨੇ ਵੀ ਡੇਰਾ ਮੁਖੀ ਨੇ ਮਜੀਠੀਆ ਨਾਲ ਲੰਬੀ ਮੁਲਾਕਾਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਲੰਮੇ ਸਮੇਂ ਤੋਂ ਨਾਭਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਹੈ। ਇਸ ਦੌਰਾਨ ਵਿਜੀਲੈਂਸ ਵੱਲੋਂ ਮੁਹਾਲੀ ਅਦਾਲਤ ਵਿੱਚ ਮਜੀਠੀਆ ਖ਼ਿਲਾਫ਼ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰਵਾਈ ਗਈ, ਜਿਸ ’ਚ ਮਜੀਠੀਆ ਕੋਲ 540 ਕਰੋੜ ਦੀ ਨਾਜਾਇਜ਼ ਜਾਇਦਾਦ ਦਾ ਦੋਸ਼ ਹੈ, ਜਿਸ ਨੂੰ ਸੱਤਾ ਧਿਰ ਦੇ ਆਗੂ ਡਰੱਗ ਮਨੀ ਦੱਸਦੇ ਆਏ ਹਨ।

Advertisement

ਮਜੀਠੀਆ ਨਾਲ ਦੂਜੀ ਮੁਲਾਕਾਤ ਤੇ ਡੇਰਾ ਬਿਆਸ ਮੁਖੀ ਦੇ ਮੂੰਹੋ ਅੱਜ ਦੇ ਬਿਆਨ ਨੇ ਧਾਰਮਿਕ ਅਤੇ ਸਿਆਸੀ ਖੇਤਰ ਵਿੱਚ ਚਰਚਾ ਸ਼ੁਰੂ ਕਰ ਦਿੱਤੀ ਹੈ। ਮਜੀਠੀਆ ਨੂੰ ਮਿਲਣ ਤੋਂ ਪਹਿਲਾਂ ਡੇਰਾ ਬਿਆਸ ਮੁਖੀ ਨਾਭਾ ਰਿਆਸਤ ਦੇ ਸਾਬਕਾ ਮਹਾਰਾਜਾ ਰਿਪੁਦਮਨ ਸਿੰਘ ਦੇ ਵਾਰਸਾਂ ਦੇ ਘਰੇਲੂ ਸਮਾਗਮ ਵਿੱਚ ਵੀ ਸ਼ਾਮਲ ਹੋਏ।

Advertisement

Advertisement
×