DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ ਦਲ (ਅ) ਵੱਲੋਂ ਸ਼੍ੋਮਣੀ ਕਮੇਟੀ ਦਫ਼ਤਰ ਨੇੜੇ ਪ੍ਰਦਰਸ਼ਨ

ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲੀਸ ਨੂੰ ਸਹਿਯੋਗ ਨਾ ਦੇਣ ਦੇ ਫ਼ੈਸਲੇ ਦਾ ਵਿਰੋਧ

  • fb
  • twitter
  • whatsapp
  • whatsapp
featured-img featured-img
ਪ੍ਰਦਰਸ਼ਨ ਦੌਰਾਨ ਅਧਿਕਾਰੀਆਂ ਨਾਲ ਬਹਿਸਦੇ ਹੋਏ ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ। -ਫੋੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ

ਇਥੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ੋਮਣੀ ਕਮੇਟੀ ਵੱਲੋਂ ਪੁਲੀਸ ਨੂੰ ਸਹਿਯੋਗ ਨਾ ਦੇਣ ਦੇ ਫ਼ੈਸਲੇ ਖ਼ਿਲਾਫ਼ ਅੱਜ ਅਕਾਲੀ ਦਲ (ਅ) ਵੱਲੋਂ ਇਥੇ ਸ਼੍ੋਮਣੀ ਕਮੇਟੀ ਦਫ਼ਤਰ ਦੇ ਨੇੜੇ ਰੋਸ ਵਿਖਾਵਾ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼੍ੋਮਣੀ ਕਮੇਟੀ ਦੇ ਦਫ਼ਤਰ ਜਾਣ ਤੋਂ ਰੋਕ ਦਿੱਤਾ। ਇਹ ਪ੍ਰਦਰਸ਼ਨ ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਹੇਠ ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੀਬੀਆਂ ਦੇ ਜਥੇ ਵੱਲੋਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸ਼੍ੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਮੰਗ ਪੱਤਰ ਅਤੇ ਚੂੜੀਆਂ ਸੌਂਪਣ ਲਈ ਲੰਗਰ ਗੇਟ ’ਤੇ ਇਕੱਠ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਜਥੇ ਨੂੰ ਲੰਗਰ ਗੇਟ ’ਤੇ ਹੀ ਰੋਕ ਲਿਆ ਗਿਆ। ਪੁਲੀਸ ਅਧਿਕਾਰੀ ਨੇ ਆਖਿਆ ਕਿ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ।

Advertisement

ਇਸ ਮੌਕੇ ਮੁਜ਼ਾਹਰਾਕਾਰੀਆਂ ਦੇ ਵਫ਼ਦ ਵੱਲੋਂ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਨੂੰ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਤੁਰੰਤ ਅਤੇ ਪਾਰਦਰਸ਼ੀ ਕਾਰਵਾਈ ਦੀ ਮੰਗ ਸਬੰਧੀ ਪੱਤਰ ਸੌਂਪਿਆ ਗਿਆ ਪਰ ਉਨ੍ਹਾਂ ਚੂੜੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਚੂੜੀਆਂ ਭੇਟ ਕਰਨ ਦਾ ਇਹ ਕਾਰਜ ਸਿੱਖ ਪਰੰਪਰਾ ਅਨੁਸਾਰ ਹੈ। ਅੱਜ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਨਾਕਾਮੀ ਲਈ ਸ਼੍ੋਮਣੀ ਕਮੇਟੀ ਨੂੰ ਜ਼ਿੰਮੇਵਾਰੀ ਯਾਦ ਦਿਵਾਈ ਗਈ ਹੈ। ਉਨ੍ਹਾਂ ਨੇ ਸ਼੍ੋਮਣੀ ਕਮੇਟੀ ’ਤੇ ਦੋਸ਼ ਲਾਇਆ ਕਿ ਪਾਵਨ ਸਰੂਪਾਂ ਦੇ ਗੁੰਮ ਹੋਣ ਦੀ ਸਹੀ ਜਾਂਚ ਨਾ ਕਰਨਾ ਇੱਕ ਅਪਰਾਧ ਹੈ। ਕਥਿਤ ਵਿੱਤੀ ਹੇਰਾਫੇਰੀ ਦੇ ਬਾਵਜੂਦ ਜਾਂਚ ਨਾ ਹੋਣਾ, ਜ਼ਿੰਮੇਵਾਰ ਸਟਾਫ ਦੀ ਨਿਯੁਕਤੀ ਨਾ ਕਰਨਾ ਅਤੇ ਅਪਰਾਧਿਕ ਕਾਰਵਾਈ ਨਾ ਕਰਨਾ ਗੰਭੀਰ ਮਸਲੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰਟਡ ਅਕਾਊਂਟੈਂਟ ਸਬੰਧੀ ਰਿਕਾਰਡ ਦੀ ਮੰਗ ਕੀਤੀ ਗਈ ਹੈ ਪਰ ਸ਼੍ੋਮਣੀ ਕਮੇਟੀ ਵੱਲੋਂ ਸਬੰਧਤ ਰਿਕਾਰਡ ਨਾ ਦੇ ਕੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਬੀ ਕੁਲਵਿੰਦਰ ਕੌਰ ਨੇ ਕਿਹਾ,‘‘ਜੇ ਸ਼੍ੋਮਣੀ ਕਮੇਟੀ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਦੇ ਸਕਦੀ ਤਾਂ ਅਸੀਂ ਉਨ੍ਹਾਂ ਲਈ ਅੱਜ ਚੂੜੀਆਂ ਲੈ ਕੇ ਪਹੁੰਚੇ ਹਾਂ।’’

Advertisement

Advertisement
×