Air Force Academy Merit List: ਮਹਿਕਪ੍ਰੀਤ ਨੂੰ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ’ਚ ਪਹਿਲਾ ਰੈਂਕ
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਦੀ ਕੈਡਿਟ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸੰਸਥਾ ਦੀ ਦੂਜੀ ਕੈਡਿਟ ਕੋਮਲਪ੍ਰੀਤ ਕੌਰ ਨੇ ਵੱਕਾਰੀ ਨੈਸ਼ਨਲ...
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਦੀ ਕੈਡਿਟ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸੰਸਥਾ ਦੀ ਦੂਜੀ ਕੈਡਿਟ ਕੋਮਲਪ੍ਰੀਤ ਕੌਰ ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਖੜਕਵਾਸਲਾ ਵਿੱਚ ਦਾਖ਼ਲੇ ਲਈ ਦੇਸ਼ ਭਰ ’ਚੋਂ 18ਵਾਂ ਰੈਂਕ ਹਾਸਲ ਕੀਤਾ। ਕੈਡਿਟ ਮਹਿਕਪ੍ਰੀਤ ਕੌਰ ਰੂਪਨਗਰ ਦੇ ਪਿੰਡ ਪਪਰਾਲੀ ਦੇ ਕਿਸਾਨ ਅਮਰਜੀਤ ਸਿੰਘ ਅਤੇ ਰੁਪਿੰਦਰ ਕੌਰ ਦੀ ਧੀ ਹੈ, ਜਦੋਂਕਿ ਕੋਮਲਪ੍ਰੀਤ ਕੌਰ ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਗੁਰਮੀਤ ਸਿੰਘ ਅਤੇ ਬਲਜੀਤ ਕੌਰ ਦੀ ਧੀ ਹੈ। ਕੋਮਲਪ੍ਰੀਤ ਕੌਰ ਦੇ ਪਿਤਾ ਭਾਰਤੀ ਫ਼ੌਜ ’ਚ ਹੌਲਦਾਰ ਹਨ। ਇਸ ਦੌਰਾਨ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੋਵੇਂ ਕੈਡਿਟਾਂ ਨੂੰ ਵਧਾਈ ਦਿੱਤੀ। ਮਾਈ ਭਾਗੋ ਏ ਐੱਫ ਪੀ ਆਈ ਦੇ ਡਾਇਰੈਕਟਰ ਤੇ ਸੇਵਾਮੁਕਤ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਰੱਖਿਆ ਸੇਵਾਵਾਂ ਵਿਚ ਔਰਤਾਂ ਲਈ ਨਾ-ਮਾਤਰ ਅਸਾਮੀਆਂ ਦੇ ਬਾਵਜੂਦ ਪਹਿਲਾ ਆਲ ਇੰਡੀਆ ਰੈਂਕ ਪ੍ਰਾਪਤ ਕਰਨਾ ਵੱਡੀ ਪ੍ਰਾਪਤੀ ਹੈ। ਮਹਿਕਪ੍ਰੀਤ ਅਤੇ ਕੋਮਲਪ੍ਰੀਤ ਦੀ ਇਸ ਪ੍ਰਾਪਤੀ ਨੇ ਹਥਿਆਰਬੰਦ ਸੈਨਾਵਾਂ ’ਚ ਸੂਬੇ ਦੀਆਂ ਹੋਰ ਲੜਕੀਆਂ ਨੂੰ ਭੇਜਣ ਸਬੰਧੀ ਸਰਕਾਰ ਦੇ ਯਤਨਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ।

