DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ’ਵਰਸਿਟੀ ਤੇ ਬਿਜ਼ਨਸ ਸਕੂਲ ਆਸਟਰੇਲੀਆ ਵਿਚਾਲੇ ਇਕਰਾਰਨਾਮਾ

ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੇ ਮੌਕੇ ਦੇਣਾ ਸਮਝੌਤੇ ਦਾ ਮੁੱਖ ਮਕਸਦ: ਡਾ. ਜਗਦੀਪ

  • fb
  • twitter
  • whatsapp
  • whatsapp
featured-img featured-img
ਇਕਰਾਰਨਾਮੇ ’ਤੇ ਦਸਤਖ਼ਤ ਕਰਦੇ ਹੋਏ ਡਾ. ਜਗਦੀਪ ਸਿੰਘ ਤੇ ਡਾ. ਗੈਰੀ ਮਲਹੋਤਰਾ।
Advertisement

ਸਰਬਜੀਤ ਸਿੰਘ ਭੰਗੂ

ਪੰਜਾਬੀ ਯੂਨੀਵਰਸਿਟੀ ਨੇ ਆਸਟਰੇਲਿਆਈ ਅਦਾਰੇ ‘ਯੂਨੀਵਰਸਲ ਬਿਜ਼ਨਸ ਸਕੂਲ’ ਨਾਲ ਇਕਰਾਰਨਾਮਾ ਸਹੀਬੱਧ ਕੀਤਾ ਹੈ। ਸਮਝੌਤੇ ’ਤੇ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਸਕੂਲ ਵੱਲੋਂ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਦਸਤਖ਼ਤ ਕੀਤੇ। ਵੀ ਸੀ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਆਸਟਰੇਲੀਆ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਰਾਹ ਪੱਧਰੇ ਹੋਣਗੇ। ਇਕਰਾਰਨਾਮੇ ਵਿੱਚ ਛੇ-ਨੁਕਾਤੀ ਪ੍ਰੋਗਰਾਮ ਸ਼ਾਮਲ ਹੈ, ਜਿਸ ਤਹਿਤ ਵਿਦਿਆਰਥੀ ਆਸਟਰੇਲੀਆ ਵਿੱਚ ਪੜ੍ਹਨ ਅਤੇ ਉੱਥੋਂ ਦੇ ਕਾਰੋਬਾਰੀ ਮਾਹੌਲ ਨੂੰ ਸਮਝਣ ਦਾ ਮੌਕਾ ਹਾਸਲ ਕਰਨਗੇ। ਦੋਵੇਂ ਸੰਸਥਾਵਾਂ ਮਿਲ ਕੇ ਵਪਾਰ ਅਤੇ ਪ੍ਰਬੰਧਨ ਖੇਤਰ ਵਿੱਚ ਨਵੀਆਂ ਖੋਜਾਂ ਕਰਨਗੀਆਂ। ਕੁਝ ਅਜਿਹੇ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿੱਥੇ ਪੜ੍ਹਾਈ ਦਾ ਕੁਝ ਹਿੱਸਾ ਭਾਰਤ ਅਤੇ ਬਾਕੀ ਆਸਟਰੇਲੀਆ ਵਿੱਚ ਪੂਰਾ ਕੀਤਾ ਜਾ ਸਕੇਗਾ। ਇਸ ਨਾਲ ਵਿਦਿਆਰਥੀ ‘ਡਿਊਲ ਡਿਗਰੀ’ (ਦੋਹਰੀ ਡਿਗਰੀ) ਹਾਸਲ ਕਰਨ ਦੇ ਯੋਗ ਹੋਣਗੇ। ਡਾ. ਗੈਰੀ ਮਲਹੋਤਰਾ ਨੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਵੀ ਸੀ ਡਾ. ਬੀ ਐੱਸ ਘੁੰਮਣ, ਡੀਨ ਅਕਾਦਮਿਕ ਪ੍ਰੋ. ਜਸਵਿੰਦਰ ਬਰਾੜ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੱਧੂ ਮੌਜੂਦ ਸਨ।

Advertisement

Advertisement
Advertisement
×