ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2026-27 ਲਈ 8ਵੀਂ ਤੋਂ 12ਵੀਂ ਸ਼੍ਰੇਣੀ ਦੇ ਦਾਖ਼ਲੇ ਦੀ ਅੰਤਿਮ ਮਿਤੀ 15 ਤੋਂ ਵਧਾ ਕੇ 24 ਜੁਲਾਈ ਕਰ ਦਿੱਤੀ ਹੈ। ਦਾਖ਼ਲਿਆਂ ਦੀ ਰਜਿਸਟ੍ਰੇਸ਼ਨ ਲਈ ਡਿਜੀਟਲ ਜਨਮ ਸਰਟੀਫਿਕੇਟ ਬਣਾਉਣ ਵਿਚ ਲੱਗਦੇ ਸਮੇਂ ਕਾਰਨ ਮਾਪੇ ਅਤੇ ਅਧਿਆਪਕ ਜਥੇਬੰਦੀਆਂ ਮਿਤੀ ਵਧਾਉਣ ਦੀ ਮੰਗ ਕਰ ਰਹੀਆਂ ਸਨ। 8ਵੀਂ ਤੋਂ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਔਨਲਾਈਨ ਰਜਿਸਟਰੇਸ਼ਨ/ਕੰਟੀਨਿਊਸ਼ਨ ਕਰਨ ਤੇ ਔਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਲਈ ਬਿਨਾਂ ਲੇਟ ਫ਼ੀਸ ਤੋਂ ਆਫ਼-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 20 ਜੁਲਾਈ ਰੱਖੀ ਗਈ ਹੈ। ਆਫ਼-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਔਨਲਾਈਨ ਐਂਟਰੀ ਕਰਨ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 24 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਇੱਕ ਹਜ਼ਾਰ ਰੁਪਏ ਲੇਟ ਫ਼ੀਸ ਨਾਲ ਅਰਜ਼ੀ ਚਾਲੂ ਕਰਨ ਦੀ ਆਖ਼ਰੀ ਮਿਤੀ 25 ਜੁਲਾਈ, ਆਫ਼-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 3 ਅਗਸਤ ਜਦ ਕਿ ਆਫ-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਔਨਲਾਈਨ ਐਂਟਰੀ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 7 ਅਗਸਤ ਨਿਰਧਾਰਿਤ ਕੀਤੀ ਗਈ ਹੈ।
ਇਸੇ ਤਰ੍ਹਾਂ 2 ਹਜ਼ਾਰ ਰੁਪਏ ਲੇਟ ਫ਼ੀਸ ਨਾਲ ਅਰਜ਼ੀ ਚਾਲੂ ਕਰਨ ਦੀ ਆਖ਼ਰੀ ਮਿਤੀ 8 ਅਗਸਤ, ਆਫ਼-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 26 ਅਗਸਤ ਜਦਕਿ ਆਫ਼-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਅਤੇ ਔਨਲਾਈਨ ਐਂਟਰੀ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਗਸਤ ਨਿਰਧਾਰਿਤ ਕੀਤੀ ਗਈ ਹੈ।
