ਰਵੇਲ ਸਿੰਘ ਭਿੰਡਰ
ਪਟਿਆਲਾ, 25 ਜੁਲਾਈ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਜੋਂ ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿੱਗ ਨੇ ਅੱਜ ਇਥੇ ਬੋਰਡ ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲ ਲਿਆ। ਪਹਿਲਾਂ ਉਨ੍ਹਾਂ ਦਾ ਦਫ਼ਤਰ ਪੁੱਜਣ ’ਤੇ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਤੇ ਹੋਰ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਬੋਰਡ ਦੇ ਚੇਅਰਮੈਨ ਵਿੱਗ ਨੇ ਅਧਿਕਾਰੀਆਂ ਨਾਲ ਪਹਿਲੀ ਕੀਤੀ ਬੈਠਕ ਦੌਰਾਨ ਪੰਜਾਬ ਦੇ ਸਾਫ਼ ਸੁਥਰੇ ਵਾਤਾਵਰਣ ਲਈ ਹੋਰ ਕਦਮ ਤੇਜ਼ੀ ਨਾਲ ਚੁੱਕਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦਿੱਤਾ ਕਿ ਉਹ ਬੋਰਡ ਦੇ ਵੱਕਾਰ ਨੂੰ ਹੋਰ ਉੱਚਾ ਕਰਨਗੇ। ਉਨਾਂ ਆਪਣੀ ਨਿਯੁਕਤੀ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੰਨਵਾਦ ਕੀਤਾ। ਮੈਂਬਰ ਸਰਕੱਤ ਗਰਗ ਨੇ ਚੇਅਰਮੈਨ ਨੂੰ ਬੋਰਡ ਦੀਆਂ ਅਹਿਮ ਸਰਗਰਮੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮੁੱਖ ਵਾਤਾਵਰਣ ਇੰਜਨੀਅਰ ਪ੍ਰਦੀਪ ਗੁਪਤਾ, ਇੰਜਨੀਅਰ ਰਾਜੀਵ ਕੁਮਾਰ ਸ਼ਰਮਾ, ਪਰਮਜੀਤ ਸਿੰਘ, ਸੀਨੀਅਰ ਵਾਤਾਵਰਣ ਇੰਜਨੀਅਰ ਰਜੀਵ ਕੁਮਾਰ ਗੋਇਲ, ਓਮ ਪ੍ਰਕਾਸ਼, ਰਕੇਸ਼ ਨਈਅਰ, ਰਜੀਵ ਗੁਪਤਾ, ਕੁਲਦੀਪ ਸਿੰਘ, ਪ੍ਰਬੰਧਕੀ ਅਫਸਰ ਹਰਨੇਕ ਚੰਦ ਤੇ ਸੀਨੀਅਰ ਲਾਅ ਅਫਸਰ ਅਮਰੀਕ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਅਖੀਰ ’ਚ ਚੇਅਰਮੈਨ ਪ੍ਰੋਫੈਸਰ ਵਿੱਗ ਵਲੋਂ ਬੋਰਡ ਦੇ ਕੈਂਪਸ ਵਿੱਚ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁਧਤਾ ਦਾ ਸੁਨੇਹਾ ਦਿੱਤਾ ਗਿਆ।