ਸਾਬਕਾ ਆਈ ਜੀ ਨਾਲ ਠੱਗੀ ਮਾਮਲੇ ਦੇ ਮੁਲਜ਼ਮ ਦੀ ਮੌਤ
ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਆਨ ਲਾਈਨ ਠੱਗੀ ਮਾਰਨ ਸਬੰਧੀ ਪਟਿਆਲਾ ਪੁਲੀਸ ਵੱਲੋਂ ਹਫਤਾ ਪਹਿਲਾਂ ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰਕੇ ਲਿਆਂਦੇ 7 ਵਿਚੋਂ ਇੱਕ ਮੁਲਜ਼ਮ ਦੀ ਅੱਜ ਇਥੇ ਹਸਪਤਾਲ ’ਚ ਮੌਤ ਹੋ ਗਈ। ਮਹਾਰਾਸ਼ਟਰ ਦਾ 46...
Advertisement
ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਆਨ ਲਾਈਨ ਠੱਗੀ ਮਾਰਨ ਸਬੰਧੀ ਪਟਿਆਲਾ ਪੁਲੀਸ ਵੱਲੋਂ ਹਫਤਾ ਪਹਿਲਾਂ ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰਕੇ ਲਿਆਂਦੇ 7 ਵਿਚੋਂ ਇੱਕ ਮੁਲਜ਼ਮ ਦੀ ਅੱਜ ਇਥੇ ਹਸਪਤਾਲ ’ਚ ਮੌਤ ਹੋ ਗਈ। ਮਹਾਰਾਸ਼ਟਰ ਦਾ 46 ਸਾਲਾ ਚੰਦਰ ਕਾਂਤ ਸ਼ੂਗਰ ਅਤੇ ਬੀ ਪੀ ਤੋਂ ਪੀੜਤ ਸੀ। ਪਟਿਆਲਾ ਲਿਆਂਦੇ ਇਨ੍ਹਾਂ ਮੁਲਜ਼ਮਾਂ ਨੂੰ 5 ਜਨਵਰੀ ਨੂੰ ਅਦਾਲਤ ’ਚ ਪੇਸ਼ ਕਰਨ ’ਤੇ ਚੰਦਰਕਾਂਤ ਦਾ ਵੀ ਪੁਲੀਸ ਰਿਮਾਂਡ ਮਿਲਿਆ ਸੀ ਪਰ ਪਹਿਲਾਂ ਤੋਂ ਹੀ ਬਿਮਾਰ ਹੋਣ ਕਾਰਨ ਉਸ ਦੀ ਤਬੀਅਤ ਹੋਰ ਵਿਗੜ ਗਈ ਤਾਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਅੱਜ ਸ਼ਾਮ ਉਹ ਇਲਾਜ ਦੌਰਾਨ ਦਮ ਤੋੜ ਗਿਆ। ਚੰਦਰ ਕਾਂਤ ਦੇ ਕਬਜ਼ੇ ਵਿਚੋਂ 500 ਸਿੰਮ ਕਾਰਡ ਬਰਾਮਦ ਕੀਤੇ ਗਏ ਸਨ।
Advertisement
Advertisement
×

