Abohar News: ਭਾਰੀ ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਪਰਿਵਾਰ ਵਾਲ-ਵਾਲ ਬਚਿਆ
ਅਬੋਹਰ ਦੇ ਸੰਤ ਨਗਰੀ ਇਲਾਕੇ ਵਿੱਚ ਦੇਰ ਰਾਤ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਨ ਇੱਕ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ, ਜਿਸ ਵਿੱਚ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ। ਵੀਣਾ ਰਾਣੀ ਨੇ ਦੱਸਿਆ ਕਿ ਅੱਧੀ ਰਾਤ ਦੇ...
ਅਬੋਹਰ ਦੇ ਸੰਤ ਨਗਰੀ ਇਲਾਕੇ ਵਿੱਚ ਦੇਰ ਰਾਤ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਨ ਇੱਕ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ, ਜਿਸ ਵਿੱਚ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ। ਵੀਣਾ ਰਾਣੀ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਜਦੋਂ ਉਹ, ਉਸ ਦੀ ਸੱਸ ਅਤੇ ਬੱਚੇ ਸੁੱਤੇ ਹੋਏ ਸਨ, ਤਾਂ ਛੱਤ ਤੋਂ ਸੀਮੈਂਟ ਦਾ ਟੁਕੜਾ ਡਿੱਗਣ ਦੀ ਆਵਾਜ਼ ਸੁਣ ਕੇ ਉਸ ਦੀ ਸੱਸ ਮਹਿੰਦਰ ਰਾਣੀ ਅਤੇ ਬੱਚੇ ਤੁਰੰਤ ਬਾਹਰ ਵੱਲ ਭੱਜੇ।
ਇਸ ਤੋਂ ਬਾਅਦ ਜਿਵੇਂ ਹੀ ਵੀਣਾ ਅਤੇ ਬਾਕੀ ਪਰਿਵਾਰ ਬਾਹਰ ਨਿਕਲਿਆ, ਦੋਵਾਂ ਕਮਰਿਆਂ ਦੀਆਂ ਛੱਤਾਂ ਪੂਰੀ ਤਰ੍ਹਾਂ ਹੇਠਾਂ ਆ ਡਿੱਗੀਆਂ। ਮਹਿੰਦਰ ਰਾਣੀ ਮੁਤਾਬਕ ਉਸ ਨੇ ਆਪਣੇ ਪੁੱਤਰ ਕਾਲਾ ਨੂੰ ਆਵਾਜ਼ ਦੇ ਕੇ ਸਭ ਨੂੰ ਤੁਰੰਤ ਬਾਹਰ ਕੱਢਿਆ।
ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬਣ ਕਰਕੇ ਮਾਲੀ ਨੁਕਸਾਨ ਹੋਇਆ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਇਸ ਪੀੜਤ ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੀਆਂ ਛੱਤਾਂ ਦੀ ਮੁਰੰਮਤ ਕਰਵਾ ਸਕਣ।

