‘ਆਪ’ ਨੂੰ ਹੁਣ ਡੱਬੇ ਨਹੀਂ, ਇੰੰਜਣ ਬਦਲਣ ਦੀ ਲੋੜ: Charanjit Singh Channi
‘ਸਾਢੇ ਚਾਰ ਸਾਲ ’ਚ ਨਾ ਕੋੲੀ ਬਦਲਾਅ ਹੋਇਆ ਨਾ ਕੋੲੀ ਕੰਮ’
ਪੰਜਾਬ ਅੰਦਰ ਸਾਢੇ ਚਾਰ ਸਾਲਾਂ ਦੌਰਾਨ ਕੋਈ ਬਦਲਾਅ ਨਹੀਂ ਹੋਇਆ ਤੇ ਨਾ ਪੰਜਾਬ ਨੂੰ ਸਹੀ ਰਾਹ ’ਤੇ ਤੋਰਨ ਲਈ ਕੋਈ ਕੰਮ ਹੋਇਆ ਹੈ। ਇਨ੍ਹਾਂ ਦਾਅਵਾ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਸੀਹੋਂਮਾਜਰਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਨਾ ਤਾਂ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਖਾਤਮਾ ਹੋਇਆ ਅਤੇ ਨਾ ਹੀ ਨਸ਼ੇ ਵਿਕਣੋ ਹਟੇ। ਰਿਸ਼ਵਤਖੋ਼ਰੀ ਦਾ ਖਾਤਮਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ’ਤੇ ਜਬਰ ਜਨਾਹ ਦਾ ਕੇਸ ਰਫਾ ਦਫਾ ਕਰਨ ਲਈ ਪੰਜ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਆਗੂ ਬੇਸ਼ੱਕ ਬਾਹਰੋਂ ਸਰਕਾਰ ਦੇ ਮੁੜ ਸੱਤਾ ਵਿੱੱਚ ਆਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਅੰਦਰੋਂ ਹਾਰ ਦਾ ਡਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਹਾਲ ਹੀ ਵਿੱਚ ਸ਼ੇਰੋਂ ਵਿਖੇ ਨੌਜਵਾਨ ਦੀ ਕੁੱਟਮਾਰ ਦੀ ਵਾਪਰੀ ਘਟਨਾ ਇਸੇ ਡਰ ਦਾ ਸਬੂਤ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਭ ਲਈ ਜ਼ਿੰੰਮੇਵਾਰ ਠਹਿਰਾਉਂਦਿਆਂ ਕਿਹਾ ਕਿ ‘ਆਪ’ ਨੂੰ ਹੁਣ ਇੰੰਜਣ ਬਦਲਣ ਦੀ ਲੋੜ ਹੈ ਅਤੇ ਡੱਬੇ ਬਦਲਣ ਨਾਲ ਉਨ੍ਹਾਂ ਦੀ ਗੱਲ ਨਹੀਂ ਬਣਨੀ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਰਣਬੀਰ ਕੌਰ ਮਾਵੀ, ਬਲਾਕ ਸਮਿਤੀ ਮੈਂਬਰ ਹਰਵਿੰੰਦਰ ਕੌਰ ਸੰਧੂ ਤੇ ਗੁਰਚਰਨ ਕੌਰ ਸੀਹੋਂਮਾਜਰਾ, ਦਰਸ਼ਨ ਸਿੰਘ ਸੰਧੂ, ਸਾਬਕਾ ਬਲਾਕ ਸਮਿਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ, ਇਕਬਾਲ ਸਿੰਘ ਸਾਲਾਪੁਰ, ਫਤਹਿਜੰੰਗ ਸਿੰਘ ਸੋਲਖੀਆਂ, ਮੋਹਰ ਸਿੰਘ ਖਾਬ਼ੜਾ, ਸਰਕਲ ਇੰਚਾਰਜ ਬਬਲਾ ਗੋਸਲਾਂ, ਪਰਮਜੀਤ ਸਿੰਘ ਸਰਪੰਚ ਸੀਹੋਂਮਾਜਰਾ, ਬੰਤ ਸਿੰਘ ਕਲਾਰਾਂ, ਸਾਬਕਾ ਸਰਪੰਚ ਹਰਮਨਜੀਤ ਸਿੰਘ ਸਮੇਤ ਵੱੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

